ਜੋਹਾਨਿਸਬਰਗ- ਭਾਰਤ ਨੂੰ ਨਵੇਂ ਸਾਲ 'ਚ ਇਤਿਹਾਸ ਰਚਣ ਦਾ ਮੌਕਾ ਮਿਲੇਗਾ ਜਦੋਂ ਕਈ ਮੈਚ ਜੇਤੂਆਂ ਦੀ ਮੌਜੂਦਗੀ ਵਾਲੀ ਵਿਰਾਟ ਕੋਹਲੀ ਦੀ ਟੀਮ ਸੋਮਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਦੂਜੇ ਕ੍ਰਿਕਟ ਟੈਸਟ 'ਚ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਇਸ ਦੇਸ਼ 'ਚ ਪਹਿਲੀ ਟੈਸਟ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ। 'ਬਾਕਸਿੰਗ ਡੇ ਟੈਸਟ' 'ਚ ਸੈਂਚੁਰੀਅਨ 'ਚ ਦੱਖਣੀ ਅਫ਼ਰੀਕਾ ਦਾ ਕਿਲਾ ਢਾਹੁਣ ਦੇ ਬਾਅਦ ਭਾਰਤ ਹੁਣ ਜੋਹਾਨਿਸਬਰਗ 'ਚ ਜਿੱਤ ਦਰਜ ਕਰਨ ਉਤਰੇਗਾ ਜਿਸ ਨੂੰ ਦੇਸ਼ ਦੇ ਬਾਹਰ ਭਾਰਤੀ ਟੀਮ ਦਾ 'ਘਰ' ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਭਾਰਤ ਮਜ਼ਬੂਤ ਟੀਮ, ਦੱਖਣੀ ਅਫ਼ਰੀਕਾ ਕੋਲ ਢੁਕਵਾਂ ਤਜਰਬਾ ਨਹੀਂ : ਹਾਸ਼ਿਮ ਅਮਲਾ
ਇੱਥੇ 2018 'ਚ ਭਾਰਤ ਦੀ ਸਰਵਸ੍ਰੇਸ਼ਠ ਟੈਸਟ ਟੀਮ 'ਚੋਂ ਇਕ ਦੀ ਨੀਂਹ ਰੱਖੀ ਗਈ ਜਦੋਂ ਕਾਫ਼ੀ ਮੁਸ਼ਕਲ ਪਿੱਚ 'ਤੇ ਭਾਰਤ ਨੇ ਮੇਜ਼ਬਾਨ ਟੀਮ ਨੂੰ ਹਰਾਇਆ ਤੇ ਟੀਮ ਇੰਡੀਆ ਨੂੰ ਚੋਟੀ ਦੀਆਂ ਟੀਮਾਂ ਨਾਲ ਭਿੜਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਮੈਦਾਨ 'ਤੇ ਹਰਾਉਣ ਦਾ ਆਤਮਵਿਸ਼ਵਾਸ ਮਿਲਿਆ। ਭਾਰਤੀ ਟੀਮ ਲਗਭਗ ਚਾਰ ਸਾਲ ਤੋਂ ਵਿਦੇਸ਼ੀ ਸਰਜ਼ਮੀਂ 'ਤੇ ਪ੍ਰਭਾਵੀ ਪ੍ਰਦਰਸ਼ਨ ਕਰ ਰਹੀ ਹੈ ਤੇ ਟੀਮ ਦਾ ਰੁੱਕਣ ਦਾ ਕੋਈ ਇਰਾਦਾ ਨਹੀਂ ਹੈ। ਟੀਮ ਵਾਂਡਰੱਸ 'ਚ ਟੈਸਟ ਜਿੱਤ ਕੇ ਇਸ ਰਵਾਇਤੀ ਫਾਰਮੈਟ 'ਚ ਦੇਸ਼ ਦੇ ਸਭ ਤੋਂ ਮਹਾਨ ਕਪਤਾਨਾਂ 'ਚੋਂ ਇਕ ਦੇ ਰੂਪ 'ਚ ਕੋਹਲੀ ਦੇ ਦਰਜੇ ਨੂੰ ਮਜ਼ਬੂਤ ਕਰੇਗੀ ਜੋ ਨਿਊਜ਼ੀਲੈਂਡ ਨੂੰ ਛੱਡ ਕੇ ਚਾਰ ਸੇਨਾ ਦੇਸ਼ਾਂ (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟਰੇਲੀਆ) 'ਚੋਂ ਸੀਰੀਜ਼ ਜਿੱਤ ਚੁੱਕਾ ਹੋਵੇਗਾ।
ਦੱਖਣੀ ਅਫਰੀਕਾ ਦੀ ਟੀਮ ਕਈ ਧਾਕੜ ਖਿਡਾਰੀਆਂ ਦੇ ਜਾਣ ਦੇ ਬਾਅਦ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੀ ਹੈ ਤੇ ਭਾਰਤ ਕੋਲ ਟੈਸਟ ਸੀਰੀਜ਼ ਜਿੱਤਣ ਦਾ ਇਸ ਤੋਂ ਚੰਗਾ ਮੌਕਾ ਨਹੀਂ ਹੋਵੇਗਾ। ਦੱਖਣੀ ਅਫਰੀਕਾ ਦੀ ਮੌਜੂਦਾ ਟੀਮ ਲਈ ਭਾਰਤ ਨੂੰ ਚੁਣੌਤੀ ਦੇ ਸਕਣਾ ਸੌਖਾ ਨਹੀਂ ਹੋਵੇਗਾ ਪਰ ਮੇਜ਼ਬਾਨ ਟੀਮ ਦੇ ਕੋਲ ਕਗਿਸੋ ਰਬਾਡਾ ਤੇ ਲੁੰਗੀ ਐਨਗਿਡੀ ਜਿਹੇ ਤੇਜ਼ ਗੇਂਦਬਾਜ਼ ਹਨ ਜੋ ਇਕੱਲੇ ਆਪਣੇ ਦਮ 'ਤੇ ਵਿਰੋਧੀ ਟੀਮ ਦੇ ਬੱਲੇਬਾਜ਼ੀ ਕ੍ਰਮ ਨੂੰ ਢਹਿ-ਢੇਰੀ ਕਰ ਸਕਦੇ ਹਨ।
ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਦੇ 29 ਸਾਲ ਦੀ ਉਮਰ 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਨਾਲ ਦੱਖਣੀ ਅਫ਼ਰੀਕਾ ਨੂੰ ਝਟਕਾ ਲੱਗਾ ਹੈ ਤੇ ਇਸ ਨਾਲ ਟੀਮ ਦਾ ਬੱਲੇਬਾਜ਼ੀ ਕ੍ਰਮ ਹੋਰ ਕਮਜ਼ੋਰ ਹੋਵੇਗਾ। 25 ਸਾਲਾ ਰੇਆਨ ਰਿਕਲਟਨ ਦਾ ਦੂਜੇ ਟੈਸਟ 'ਚ ਡੈਬਿਊ ਤੈਅ ਹੈ ਪਰ ਜੇਕਰ ਉਹ ਪ੍ਰਭਾਵ ਛੱਡਣ 'ਚ ਸਫਲ ਨਹੀਂ ਰਹਿੰਦੇ ਤਾਂ ਵੀ ਉਨ੍ਹਾਂ ਲਈ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਜਿਹੇ ਤੇਜ਼ ਗੇਂਦਬਾਜ਼ਾਂ ਦਾ ਲਾਲ ਕੂਕਾਬੂਰਾ ਨਾਲ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ।
ਪੈਰ ਦੀਆਂ ਮਾਸਪੇਸ਼ੀਆਂ 'ਚ ਸੱਟ ਕਾਰਨ ਪਹਿਲੇ ਟੈਸਟ ਤੋਂ ਬਾਹਰ ਹੋਏ ਡੁਆਨੇ ਓਲੀਵਰ ਦੇ ਵੀਆਨ ਮੁਲਡਰ ਦੀ ਜਗ੍ਹਾ ਲੈਣ ਦੀ ਉਮੀਦ ਹੈ ਪਰ ਭਾਰਤ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਦੇ ਖ਼ਿਲਾਫ਼ ਉਨ੍ਹਾਂ ਦੀ ਰਾਹ ਸੌਖੀ ਨਹੀਂ ਹੋਵੇਗੀ। ਨਿੱਜੀ ਤੌਰ 'ਤੇ ਕੋਹਲੀ ਨੇ ਪਹਿਲੇ ਟੈਸਟ 'ਚ ਰਾਹਤ ਦਾ ਸਾਹ ਲਿਆ ਹੋਵੇਗਾ ਕਿਉਂਕਿ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਨਾਲ ਵਿਵਾਦ ਦੇ ਬਾਅਦ ਇਹ ਤੈਅ ਹੋ ਗਿਆ ਹੈ ਕਿ ਹੁਣ ਉਹ ਬੋਰਡ ਦੇ ਪਸੰਦੀਦਾ ਨਹੀਂ ਹਨ। ਕੋਹਲੀ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ ਸੈਂਕੜਾ ਜੜਨ 'ਚ ਅਸਫਲ ਰਹੇ ਹਨ ਤੇ ਕੋਹਲੀ ਦੀਆਂ ਨਜ਼ਰਾਂ ਇਸ ਸੋਕੇ ਨੂੰ ਖ਼ਤਮ ਕਰਨ 'ਤੇ ਟਿਕੀਆਂ ਹੋਣਗੀਆਂ।
ਇਹ ਵੀ ਪੜ੍ਹੋ : ਫਰਾਟਾ ਦੌੜਾਕ ਤਰਨਜੀਤ ਕੌਰ ਡੋਪ ਟੈਸਟ 'ਚ ਫੇਲ
ਟੀਮਾਂ ਇਸ ਤਰ੍ਹਾਂ ਹਨ
ਭਾਰਤ : ਵਿਰਾਟ ਕੋਹਲੀ (ਕਪਤਾਨ), ਲੋਕੇਸ਼ ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਅਜਿੰਕਯ ਰਹਾਣੇ, ਰਿਧੀਮਾਨ ਸਾਹਾ, ਜਯੰਤ ਯਾਦਵ, ਪ੍ਰਿਆਂਕ ਪਾਂਚਾਲ, ਉਮੇਸ਼ ਯਾਦਵ, ਹਨੁਮਾ ਵਿਹਾਰੀ ਤੇ ਇਸ਼ਾਂਤ ਸ਼ਰਮਾ।
ਦੱਖਣੀ ਅਫ਼ਰੀਕਾ : ਡੀਨ ਐਲਗਰ (ਕਪਤਾਨ), ਤੇਂਬਾ ਬਾਵੁਮਾ, ਕਾਗਿਸੋ ਰਬਾਡਾ, ਸੇਰੇਲ ਇਰਵੀ, ਬਿਊਰੋਨ ਹੈਂਡ੍ਰਿਕਸ, ਜਾਰਜ ਲਿੰਡੇ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਐਡਨ ਮਾਰਕਰਾਮ, ਵੀਆਨ ਮੁਲਡਰ, ਕੀਗਨ ਪੀਟਰਸਨ, ਰੇਸੀ ਵਾਨ ਡੇਰ ਦੁਰਸੇ, ਕਾਈਲ ਵੇਰੇਨ, ਮਾਰਕੋ ਜੇਨਸਨ, ਗਲੇਂਟਨ ਸਟੁਰਮੈਨ, ਪ੍ਰੇਨੇਲਾਨ ਸੁਬ੍ਰਾਯੇਨ, ਸਿਸਾਂਦਾ ਮਗਾਲਾ, ਰੇਆਨ ਰਿਕਲਟਨ, ਡੁਆਨੇ ਓਲੀਵਰ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਐਮਾ ਰਾਡੂਕਾਨੂ ਆਸਟਰੇਲੀਅਨ ਓਪਨ ਅਭਿਆਸ ਟੂਰਨਾਮੈਂਟ ਤੋਂ ਹਟੀ
NEXT STORY