ਆਬੂ ਧਾਬੀ- ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਇਸ ਸਾਲ ਜ਼ਬਰਦਸਤ ਫਾਰਮ ਵਿਚ ਹਨ ਤੇ ਉਸਦਾ ਇਹ ਫਾਰਮ ਟੀ-20 ਵਿਸ਼ਵ ਕੱਪ ਵਿਚ ਵੀ ਬਰਕਰਾਰ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਨਾਮੀਬੀਆ ਦੇ ਵਿਰੁੱਧ ਇਕ ਵਾਰ ਫਿਰ ਅਰਧ ਸੈਂਕੜਾ ਲਗਾ ਦਿੱਤਾ। ਉਸਦਾ ਟੀ-20 ਵਿਸ਼ਵ ਕੱਪ 'ਚ ਇਹ ਤੀਜਾ ਅਰਧ ਸੈਂਕੜਾ ਹੈ। ਇਸ ਦੇ ਨਾਲ ਹੀ ਉਸਦੇ ਟੀ-20 ਵਿਸ਼ਵ ਕੱਪ 'ਚ 198 ਦੌੜਾਂ ਹੋ ਗਈਆਂ ਹਨ। ਬਾਬਰ ਆਜ਼ਮ ਨੇ ਨਾਮੀਬੀਆ ਦੇ ਵਿਰੁੱਧ 70 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਦੌਰਾਨ ਬਾਬਰ ਆਜ਼ਮ ਨੇ ਆਪਣੇ ਨਾਂ ਕਈ ਰਿਕਾਰਡ ਬਣਾ ਦਿੱਤੇ ਦਿੱਤੇ ਹਨ। ਦੇਖੋ ਉਸਦੇ ਰਿਕਾਰਡ-

ਇਕ ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ 50 ਤੋਂ ਵੱਧ ਸਕੋਰ
ਟੈਸਟ : ਗ੍ਰੀਮ ਸਮਿੱਥ (61)
ਵਨ ਡੇ : ਰਿਕੀ ਪੋਂਟਿੰਗ (73)
T20 : ਬਾਬਰ ਆਜ਼ਮ (14)*
ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ
ਕਪਤਾਨ ਦੇ ਰੂਪ ਵਿਚ ਟੀ-20 ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
3- ਬਾਬਰ ਆਜ਼ਮ (4 ਪਾਰੀਆਂ)
3- ਕ੍ਰਿਸ ਗੇਲ (9 ਪਾਰੀਆਂ)
3- ਕੁਮਾਰ ਸੰਗਕਾਰਾ (14 ਪਾਰੀਆਂ)
ਇਹ ਖ਼ਬਰ ਪੜ੍ਹੋ-UAE 'ਚ IPL ਖੇਡਣ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹੋਇਆ ਫਾਇਦਾ : ਸਾਊਦੀ

ਪਹਿਲੇ 60 ਟੀ-20 ਪਾਰੀਆਂ ਵਿਚ ਸਭ ਤੋਂ ਜ਼ਿਆਦਾ ਦੌੜਾਂ
2402: ਬਾਬਰ ਆਜ਼ਮ*
2167: ਵਿਰਾਟ ਕੋਹਲੀ
1934: ਆਰੋਨ ਫਿੰਚ
1816: ਮੁਹੰਮਦ ਸ਼ਹਿਜ਼ਾਦੀ
1813: ਬ੍ਰੇਂਡਨ ਮੈੱਕੁਲਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁਹੰਮਦ ਰਿਜ਼ਵਾਨ ਦਾ ਇਸ ਸਾਲ ਟੀ20 'ਚ 10ਵਾਂ ਅਰਧ ਸੈਂਕੜਾ, ਇਹ ਖਾਸ ਰਿਕਾਰਡ ਵੀ ਬਣਾਏ
NEXT STORY