ਦੁਬਈ- ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਸਦੀ ਟੀਮ ਦੇ ਗੇਂਦਬਾਜ਼ਾਂ ਨੂੰ ਟੀ-20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਇੱਥੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਵਿਚ ਖੇਡਣ ਦੇ ਅਨੁਭਵ ਨਾਲ ਫਾਇਦਾ ਹੋਇਆ ਹੈ। ਸਾਊਦੀ ਨੇ ਕਿਹਾ ਕਿ ਇਸ ਨਾਲ ਉਹ ਯੂ. ਏ. ਈ. ਦੇ ਹਾਲਾਤਾ ਤੋਂ ਜਾਣੂ ਹੋਏ ਤੇ ਮਦਦ ਮਿਲੀ। ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ, ਸਾਊਦੀ, ਐਡਮ ਮਿਲਨੇ, ਕਾਈਲ ਜੈਮੀਸਨ ਤੇ ਸਪਿਨਰ ਮਿਸ਼ੇਲ ਸੇਂਟਨਰ ਸਮੇਤ ਲੱਗਭਗ ਸਾਰੇ ਕੀਵੀ ਗੇਂਦਬਾਜ਼ਾਂ ਨੇ ਪਿਛਲੇ ਮਹੀਨੇ ਖਤਮ ਹੋਏ ਆਈ. ਪੀ. ਐੱਲ. ਦੇ ਦੂਜੇ ਗੇੜ ਵਿਚ ਹਿੱਸਾ ਲਿਆ ਸੀ।
ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ
ਸਾਊਦੀ ਨੇ ਇੱਥੇ ਕਿਹਾ ਕਿ ਸਕਾਟਲੈਂਡ ਦੇ ਵਿਰੁੱਧ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਹਾਂ ਮੈਨੂੰ ਲੱਗਦਾ ਹੈ ਕਿ ਕਈ ਖਿਡਾਰੀ ਆਈ. ਪੀ. ਐੱਲ. ਦਾ ਹਿੱਸਾ ਸਨ, ਜਿੱਥੇ ਇਨ੍ਹਾਂ ਹਾਲਾਤਾ ਵਿਚ ਖੇਡ ਰਹੇ ਹਨ, ਨਾ ਕੇਵਲ ਇਨ੍ਹਾਂ ਹਾਲਾਤਾ 'ਚ ਖੇਡਣਾ ਬਲਕਿ ਟੀ-20 ਸਵਰੂਪ ਖੇਡਣਾ ਸ਼ਾਨਦਾਰ ਰਿਹਾ। ਨਿਊਜ਼ੀਲੈਂਡ ਨੇ ਆਪਣੇ ਪਿਛਲੇ ਮੈਚ ਵਿਚ ਖਿਤਾਬ ਦੀ ਦਾਅਵੇਦਾਰ ਭਾਰਤੀ ਟੀਮ 'ਤੇ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਇਸ ਅਨੁਭਵੀ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਸਦੀ ਟੀਮ ਦੇ ਗੇਂਦਬਾਜ਼ਾਂ ਨੇ ਆਈ. ਪੀ. ਐੱਲ. ਵਿਚ ਖੇਡਣ ਦਾ ਫਾਇਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਨਾਲ ਮਦਦ ਮਿਲੀ ਹੈ। ਇਕ ਗੇਂਦਬਾਜ਼ੀ ਸਮੂਹ ਦੇ ਰੂਪ ਵਿਚ ਮੈਨੂੰ ਲੱਗਦਾ ਹੈ ਕਿ ਟੀਮ ਦੇ ਜ਼ਿਆਦਾਤਰ ਗੇਂਦਬਾਜ਼ ਆਈ. ਪੀ. ਐੱਲ. ਦਾ ਹਿੱਸਾ ਸਨ, ਇਸ ਵਿਚ ਤੇਜ਼ ਗੇਂਦਬਾਜ਼ ਵੀ ਸ਼ਾਮਲ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਤੋਂ ਸਿੱਖ ਮਿਲੀ ਹੈ।
ਇਹ ਖ਼ਬਰ ਪੜ੍ਹੋ- T20 WC, PAK v NAM : ਪਾਕਿ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, PAK v NAM : ਪਾਕਿ ਨੇ ਨਾਮੀਬੀਆ ਨੂੰ 45 ਦੌੜਾਂ ਨਾਲ ਹਰਾਇਆ
NEXT STORY