ਨਵੀਂ ਦਿੱਲੀ, (ਭਾਸ਼ਾ)- ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਸੰਕੇਤ ਦਿੱਤਾ ਕਿ ਜੇਕਰ ਪਾਕਿਸਤਾਨੀ ਟੀਮ ਮੌਜੂਦਾ ਵਿਸ਼ਵ ਕੱਪ 'ਚ ਅਸਫਲ ਰਹਿੰਦੀ ਹੈ ਤਾਂ ਬਾਬਰ ਆਜ਼ਮ ਦੀ ਕਪਤਾਨੀ ਖੁੱਸ ਸਕਦੀ ਹੈ। ਵਿਸ਼ਵ ਕੱਪ 'ਚ ਬਣੇ ਰਹਿਣ ਲਈ ਪਾਕਿਸਤਾਨ ਨੂੰ ਸ਼ੁੱਕਰਵਾਰ ਨੂੰ ਚੇਨਈ 'ਚ ਦੱਖਣੀ ਅਫਰੀਕਾ ਨੂੰ ਕਿਸੇ ਵੀ ਕੀਮਤ 'ਤੇ ਹਰਾਉਣਾ ਹੋਵੇਗਾ। ਜੇਕਰ ਪਾਕਿਸਤਾਨ ਹਾਰਦਾ ਹੈ ਤਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰਨ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਜਾਣਗੀਆਂ।
ਪੀ. ਸੀ. ਬੀ. ਨੇ ਇੱਕ ਬਿਆਨ ਵਿੱਚ ਕਿਹਾ, “ਜਿੱਥੋਂ ਤੱਕ ਕਪਤਾਨ ਬਾਬਰ ਆਜ਼ਮ ਅਤੇ ਟੀਮ ਪ੍ਰਬੰਧਨ ਦੀ ਮੀਡੀਆ ਆਲੋਚਨਾ ਨੂੰ ਲੈ ਕੇ ਬੋਰਡ ਦੇ ਰਵੱਈਏ ਦਾ ਸਵਾਲ ਹੈ, ਅਸੀਂ ਸਾਬਕਾ ਕ੍ਰਿਕਟਰਾਂ ਨਾਲ ਸਹਿਮਤ ਹਾਂ ਕਿ ਸਫਲਤਾ ਅਤੇ ਅਸਫਲਤਾ ਖੇਡ ਦਾ ਹਿੱਸਾ ਹਨ। ਕਪਤਾਨ ਬਾਬਰ ਆਜ਼ਮ ਅਤੇ ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੂੰ ਆਈ. ਸੀ. ਸੀ. ਵਿਸ਼ਵ ਕੱਪ 2023 ਲਈ ਟੀਮ ਨੂੰ ਤਿਆਰ ਕਰਨ ਲਈ ਪੂਰੀ ਆਜ਼ਾਦੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਕਪਤਾਨ ਦੇ ਤੌਰ 'ਤੇ ਬਾਬਰ ਆਜ਼ਮ ਦਾ ਭਵਿੱਖ WC 'ਚ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਨਿਰਭਰ, PCB ਨੇ ਦਿੱਤੇ ਸੰਕੇਤ
ਉਨ੍ਹਾਂ ਕਿਹਾ, "ਵਿਸ਼ਵ ਕੱਪ ਵਿੱਚ ਟੀਮ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਬੋਰਡ ਪਾਕਿਸਤਾਨ ਕ੍ਰਿਕਟ ਦੇ ਹਿੱਤ ਵਿੱਚ ਹੀ ਫੈਸਲੇ ਲਵੇਗਾ।" ਇਸ ਸਮੇਂ, ਪੀ. ਸੀ. ਬੀ. ਪ੍ਰਸ਼ੰਸਕਾਂ, ਸਾਬਕਾ ਖਿਡਾਰੀਆਂ ਅਤੇ ਸਬੰਧਤ ਧਿਰਾਂ ਨੂੰ ਟੀਮ ਦੇ ਨਾਲ ਖੜੇ ਹੋਣ ਦੀ ਅਪੀਲ ਕਰਦਾ ਹੈ। ਲਗਾਤਾਰ ਤਿੰਨ ਹਾਰਾਂ ਝੱਲਣ ਵਾਲੇ ਪਾਕਿਸਤਾਨ ਦੇ ਪੰਜ ਮੈਚਾਂ ਵਿੱਚ ਚਾਰ ਅੰਕ ਹਨ।
ਅਫਗਾਨਿਸਤਾਨ ਖਿਲਾਫ ਅੱਠ ਵਿਕਟਾਂ ਦੀ ਹਾਰ ਤੋਂ ਬਾਅਦ ਬਾਬਰ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਇਕ ਸੂਤਰ ਨੇ ਕਿਹਾ, ''ਬਾਬਰ ਦੀ ਕਪਤਾਨੀ ਤਾਂ ਹੀ ਬਚੇਗੀ ਜੇਕਰ ਪਾਕਿਸਤਾਨ ਬਾਕੀ ਸਾਰੇ ਮੈਚ ਜਿੱਤ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲੈਂਦਾ ਹੈ। ਇਸ ਦੇ ਬਾਵਜੂਦ ਉਸ ਨੂੰ ਸਿਰਫ ਟੈਸਟ ਕਪਤਾਨ ਹੀ ਰੱਖਿਆ ਜਾ ਸਕਦਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਆਰਯਨ ਚੋਪੜਾ ਨੇ ਪ੍ਰਗਿਆਨੰਦਾ ਨੂੰ ਡਰਾਅ 'ਤੇ ਰੋਕਿਆ, ਗੁਕੇਸ਼ ਨੇ ਵੀ ਖੇਡਿਆ ਡਰਾਅ
NEXT STORY