ਸ਼ਾਰਜਾਹ- ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਵਿਚਾਲੇ ਸੁਪਰ-12 ਰਾਊਂਡ ਦਾ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਵੀ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਤੇ ਨਿਊਜ਼ੀਲੈਂਡ ਦੀ ਟੀਮ ਨੂੰ 134 ਦੌੜਾਂ 'ਤੇ ਹੀ ਰੋਕ ਦਿੱਤਾ। ਪਾਕਿਸਤਾਨ ਦੇ ਲਈ ਹਾਰਿਸ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ। ਇਸ ਮੈਚ 'ਚ ਹੀ ਪਾਕਿਸਤਾਨ ਦੀ ਸਲਾਮੀ ਜੋੜੀ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਨੇ ਆਪਣੇ ਨਾਂ ਇਕ ਹੋਰ ਵੱਡਾ ਰਿਕਾਰਡ ਦਰਜ ਕਰ ਲਿਆ।
ਇਹ ਖਬਰ ਪੜ੍ਹੋ- T20 WC, PAK vs NZ : ਪਾਕਿ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਪਾਕਿਸਤਾਨ ਦੇ ਸਲਾਮੀ ਜੋੜੀ ਪਿਛਲੇ ਇਕ ਸਾਲ ਤੋਂ ਲਗਾਤਾਰ ਦੌੜਾਂ ਬਣਾ ਰਹੀਆਂ ਹਨ ਤੇ ਵਿਸ਼ਵ 'ਚ ਵੀ ਉਹ ਫਾਰਮ ਜਾਰੀ ਹੈ। ਬਾਬਰ ਤੇ ਰਿਜ਼ਵਾਨ ਨੇ ਟੀ-20 ਫਾਰਮ ਵਿਚ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਜੋੜਨ ਦੇ ਮਾਮਲੇ ਵਿਚ ਭਾਰਤੀ ਸਲਾਮੀ ਜੋੜੀ ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਨੂੰ ਪਿੱਛੇ ਛੱਡ ਦਿੱਤਾ ਹੈ। ਬਾਬਰ ਤੇ ਰਿਜ਼ਵਾਨ ਨੇ 17 ਪਾਰੀਆਂ ਵਿਚ ਇਕ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਰੋਹਿਤ ਤੇ ਰਾਹੁਲ ਨੂੰ ਇਕ ਹਜ਼ਾਰ ਦੌੜ ਪੂਰੀ ਕਰਨ ਦੇ ਲਈ 18 ਪਾਰੀਆਂ ਖੇਡਣੀ ਪਈਆਂ ਸਨ।
T20Is 'ਚ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਬਣਾਉਣ ਵਾਲੀ ਜੋੜੀ-
17 ਪਾਰੀਆਂ : ਰਿਜ਼ਵਾਨ/ਬਾਬਰ
18 ਪਾਰੀਆਂ : ਰਾਹੁਲ/ਰੋਹਿਤ
19 ਪਾਰੀਆਂ : ਗੁਪਟਿਲ/ਵਿਲੀਅਮਸਨ
ਇਹ ਖਬਰ ਪੜ੍ਹੋ- WI vs SA : ਲੁਈਸ ਨੇ ਤੋੜਿਆ ਕੋਲਿਨ ਮੁਨਰੋ ਦਾ ਵੱਡਾ ਰਿਕਾਰਡ
ਪਾਕਿ ਦੇ ਲਈ ਟੀ-20 ਫਾਰਮ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਜੋੜੀ
1000- ਰਿਜ਼ਵਾਨ/ਬਾਬਰ
797- ਮਲਿਕ/ਉਮਰ
741- ਹਫੀਜ਼/ਸ਼ਹਿਜਾਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਾਰੇ ਜਾਂ ਜਿੱਤੇ, ਭਾਰਤੀ ਟੀਮ ਦਾ ਸਮਰਥਨ ਕਰੋ : ਯੂਸਫ ਪਠਾਨ
NEXT STORY