ਦੁਬਈ- ਵੈਸਟਇੰਡੀਜ਼ ਟੀਮ ਦੇ ਖਤਰਨਾਕ ਬੱਲੇਬਾਜ਼ ਈਵਿਨ ਲੁਈਸ ਨੇ ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਮੁਕਾਬਲੇ ਵਿਚ ਇਕ ਵਾਰ ਫਿਰ ਤੋਂ ਆਪਣੇ ਬੱਲੇ ਦਾ ਜ਼ੌਹਰ ਦਿਖਾਇਆ। ਸੀ. ਪੀ. ਐੱਲ. ਤੋਂ ਬਾਅਦ ਆਈ. ਪੀ. ਐੱਲ. ਵਿਚ ਧਮਾਕੇਦਾਰ ਹਿਟਿੰਗ ਕਰ ਆਪਣੀ ਫਾਰਮ ਦਿਖਾਉਣ ਵਾਲੇ ਲੁਈਸ ਨੇ ਅਫਰੀਕਾ ਦੇ ਵਿਰੁੱਧ 35 ਗੇਂਦਾਂ ਵਿਚ ਤਿੰਨ ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਇਸ ਦੇ ਨਾਲ ਉਨ੍ਹਾਂ ਨੇ ਟੀ-20 ਇੰਟਰਨੈਸ਼ਨਲ ਵਿਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਰਿਕਾਰਡ 'ਚ ਕੋਲਿਨ ਮੁਨਰੋ ਨੂੰ ਪਿੱਛੇ ਛੱਡ ਦਿੱਤਾ। ਨਿਊਜ਼ੀਲੈਂਡ ਦੇ ਮੁਨਰੋ ਨੇ ਟੀ-20 ਇੰਟਰਨੈਸ਼ਨਲ ਵਿਚ 107 ਛੱਕੇ ਲਗਾਏ ਹਨ, ਜਦਕਿ ਲੁਈਸ ਦੇ ਨਾਂ 110 ਛੱਕੇ ਹੋ ਗਏ ਹਨ।
ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ
ਸਭ ਤੋਂ ਜ਼ਿਆਦਾ ਛੱਕੇ
147 ਮਾਰਟਿਨ ਗੁਪਟਿਲ, ਨਿਊਜ਼ੀਲੈਂਡ
133 ਰੋਹਿਤ ਸ਼ਰਮਾ, ਭਾਰਤ
122 ਕ੍ਰਿਸ ਗੇਲ, ਵੈਸਟਇੰਡੀਜ਼
116 ਇਯੋਨ ਮੋਰਗਨ, ਇੰਗਲੈਂਡ
110 ਈਵਿਨ ਲੁਈਸ, ਵੈਸਟਇੰਡੀਜ਼
107 ਕੋਲਿਨ ਮੁਨਰੋ, ਨਿਊਜ਼ੀਲੈਂਡ
ਇਹ ਖਬਰ ਪੜ੍ਹੋ- T20 WC, PAK vs NZ : ਪਾਕਿ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਚੌਕੇ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
ਲੁਈਸ ਉਨ੍ਹਾਂ ਦਿੱਗਜ ਬੱਲੇਬਾਜ਼ਾਂ ਵਿਚ ਸ਼ਾਮਲ ਹਨ ਜੋਕਿ ਚੌਕਿਆਂ ਤੋਂ ਜ਼ਿਆਦਾ ਛੱਕੇ ਲਗਾਉਣ ਵਿਚ ਵਿਸ਼ਵਾਸ ਰੱਖਦੇ ਹਨ। ਟੀ-20 ਇੰਟਰਨੈਸ਼ਨਲ ਵਿਚ ਤਾਂ ਉਸਦਾ ਰਿਕਾਰਡ ਸ਼ਾਨਦਾਰ ਹੈ। ਦੇਖੋ-
ਈਵਿਨ ਲੁਈਸ- ਚੌਕੇ 98, ਛੱਕੇ 110
ਕੀਰੋਨ ਪੋਲਾਰਡ- ਚੌਕੇ 82, ਛੱਕੇ 94
ਆਂਦਰੇ ਰਸੇਲ- ਚੌਕੇ 41, ਛੱਕੇ 60
ਜ਼ਿਕਰਯੋਗ ਹੈ ਕਿ ਐਨਰਿਚ ਨੌਰਕਿਆ ਦੀ ਅਗਵਾਈ ਵਿਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਐਡਨ ਮਾਰਕਰਾਮ ਦੀਆਂ 26 ਗੇਂਦਾਂ ਵਿਚ ਅਜੇਤੂ 51 ਦੌੜਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਟੀ-20 ਵਿਸ਼ਵ ਕੱਪ ਸੁਪਰ-12 ਗੇੜ ਦੇ ਆਪਣੇ ਦੂਜੇ ਮੈਚ ਵਿਚ ਸਾਬਕਾ ਚੈਂਪੀਅਨ ਵੈਸਟਇੰਡੀਜ਼ ਨੂੰ ਮੰਗਲਵਾਰ 8 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਏਵਿਨ ਲੁਈਸ ਦੇ ਅਰਧ ਸੈਂਕੜੇ ਤੋਂ ਬਾਅਦ ਵੈਸਟਇੰਡੀਜ਼ ਦੀ ਬੱਲੇਬਾਜ਼ੀ ਬੁਰੀ ਤਰ੍ਹਾ ਫਲਾਪ ਰਹੀ ਤੇ ਟੀਮ 8 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਜਵਾਬ ਵਿਚ ਦੱਖਣੀ ਅਫਰੀਕਾ ਨੇ 2 ਵਿਕਟਾਂ ਦੇ ਨੁਕਸਤਾਨ 'ਤੇ 10 ਗੇਂਦਾਂ ਰਹਿੰਦੇ ਹੋਏ ਟੀਚਾ ਹਾਸਲ ਕਰ ਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, PAK vs NZ : ਪਾਕਿ ਨੇ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ
NEXT STORY