ਆਬੂ ਧਾਬੀ- ਭਾਰਤ ਦੇ ਸਾਬਕਾ ਬੱਲੇਬਾਜ਼ ਯੂਸਫ ਪਠਾਨ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰੀ ਟੀਮ ਭਾਵੇਂ ਜਿੱਤੇ ਜਾਂ ਹਾਰੇ ਪਰ ਪ੍ਰਸ਼ੰਸਕਾਂ ਨੂੰ ਟੀ-20 ਵਿਸ਼ਵ ਕੱਪ ਖੇਡ ਰਹੇ 15 ਖਿਡਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਆਬੂ ਧਾਬੀ ਟੀ-10 ਲੀਗ ਦੇ ਦੌਰਾਨ ਉਹ ਇਕ ਆਨ ਲਾਈਨ ਗੱਲਬਾਤ ਵਿਚ ਭਾਰਤ ਦੀ ਪਾਕਿਸਤਾਨ ਦੇ ਹੱਥੋਂ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ 10 ਵਿਕਟਾਂ ਨਾਲ ਹਾਰ ਤੋ ਬਾਅਦ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਆਨਲਾਈਨ ਆਲੋਚਨਾ 'ਤੇ ਬੋਲ ਰਹੇ ਸੀ।
ਇਹ ਖਬਰ ਪੜ੍ਹੋ- T20 WC, PAK vs NZ : ਪਾਕਿ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਪਠਾਨ ਨੇ ਕਿਹਾ ਕਿ ਜਿਵੇਂ ਕਿ ਮੈਂ ਕਿਹਾ ਕੋਈ ਕ੍ਰਿਕਟ ਟੀਮ ਜਾਂ ਕ੍ਰਿਕਟਰ ਹਾਰਨਾ ਨਹੀਂ ਚਾਹੁੰਦਾ। ਇਹ ਇਕ ਮੈਚ ਸੀ ਅਤੇ ਟੂਰਨਾਮੈਂਟ ਦੀ ਸ਼ੁਰੂਆਤ ਸੀ। ਇਕ ਪ੍ਰਸ਼ੰਸਕ ਦੇ ਤੌਰ 'ਤੇ ਮੈਂ ਟੀਮ ਦਾ ਹੌਸਲਾ ਵਧਾਉਣਾ ਚਾਹੁੰਦਾ ਹਾਂ। ਸਾਨੂੰ ਟੀਮ ਦਾ ਸਾਥ ਦੇਣਾ ਚਾਹੀਦਾ ਹੈ। ਪਾਕਿਸਤਾਨ ਨੂੰ ਸਾਡੇ 'ਤੇ ਜਿੱਤ ਹਾਸਲ ਕਰਨ ਦੇ ਲਈ 29 ਸਾਲ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ 15 ਖਿਡਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਵਿਸ਼ਵ ਕੱਪ ਦੇ ਲਈ ਚੁਣੇ ਗਏ ਹਨ। ਅਸੀਂ ਉਨ੍ਹਾਂ ਨੂੰ ਦੱਸਣਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ। ਟੀਮ ਦੇ ਜਿੱਤਣ 'ਤੇ ਕਾਫੀ ਸ਼ਲਾਘਾ ਹੁੰਦੀ ਹੈ ਪਰ ਮੁਸ਼ਕਿਲ ਸਮੇਂ ਵਿਚ ਵੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾ ਮੈਚ ਸੀ ਤੇ ਅਜੇ ਬਹੁਤ ਕ੍ਰਿਕਟ ਖੇਡਣੀ ਹੈ। ਅਸੀਂ ਵਿਸ਼ਵ ਕੱਪ ਜਿੱਤ ਸਕਦੇ ਹਾਂ।
ਇਹ ਖਬਰ ਪੜ੍ਹੋ- WI vs SA : ਲੁਈਸ ਨੇ ਤੋੜਿਆ ਕੋਲਿਨ ਮੁਨਰੋ ਦਾ ਵੱਡਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਵਿਰੁੱਧ ਸ਼ਾਨਦਾਰ ਪਾਰੀ ਲਈ ਗਾਵਸਕਰ ਨੇ ਕੀਤੀ ਕੋਹਲੀ ਦੀ ਸ਼ਲਾਘਾ
NEXT STORY