ਨਵੀਂ ਦਿੱਲੀ- ਚੇਨਈ ਸੁਪਰ ਕਿੰਗਸ ਦੇ ਆਲਰਾਊਂਡਰ ਰਵਿੰਦਰ ਜਡੇਜਾ ਆਖਿਰਕਾਰ ਫਿਰ ਤੋਂ ਬੈਕ-ਟੂ-ਬੈਕ ਛੱਕੇ ਲੱਗਣ ਦੇ ਆਪਣੇ ਰਿਕਾਰਡ ਨੂੰ ਮਜ਼ਬੂਤ ਕਰਦੇ ਹੋਏ ਨਜ਼ਰ ਆਏ। ਆਈ. ਪੀ. ਐੱਲ. 2020 ਦੇ ਓਪਨਿੰਗ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਦੇ ਵਿਰੁੱਧ ਖੇਡਦੇ ਹੋਏ ਜਡੇਜਾ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਦਰਅਸਲ, ਜਡੇਜਾ 12ਵੇਂ ਓਵਰ 'ਚ ਗੇਂਦਬਾਜ਼ੀ ਕਰਨ ਆਏ ਸਨ। ਪਹਿਲੀਆਂ ਚਾਰ ਗੇਂਦਾਂ 'ਤੇ ਉਨ੍ਹਾਂ ਨੇ ਸਿਰਫ ਇਕ ਹੀ ਦੌੜ ਦਿੱਤੀ ਸੀ ਪਰ 5ਵੀਂ ਤੇ 6ਵੀਂ ਗੇਂਦ 'ਤੇ ਮੁੰਬਈ ਦੇ ਹਾਰਦਿਕ ਪੰਡਯਾ ਨੇ ਲਗਾਤਾਰ 2 ਛੱਕੇ ਮਾਰੇ। ਦੇਖੋਂ ਰਿਕਾਰਡ-
2 ਜਾਂ ਜ਼ਿਆਦਾ ਗੇਂਦਾਂ 'ਤੇ ਲੱਗੇ ਲਗਾਤਾਰ ਇਨ੍ਹਾਂ ਗੇਂਦਬਾਜ਼ਾਂ ਨੂੰ ਛੱਕੇ

ਰਵਿੰਦਰ ਜਡੇਜਾ (15)
ਅਮਿਤ ਮਿਸ਼ਰਾ (14)
ਚਾਹਲ (11)
ਚਾਵਲਾ 11
ਡੀਜੇ ਬ੍ਰਾਵੋ 11
ਪ੍ਰਵੀਣ ਕੁਮਾਰ 10
ਕਰਣ ਸ਼ਰਮਾ 10
ਉਮੇਸ਼ ਸ਼ਰਮਾ 9
ਦੇਖੋਂ ਬੈਕ-ਟੂ-ਬੈਕ ਸਿਕਸ ਦੀ ਵੀਡੀਓ-
ਯੁਵੀ ਦੇ 6 ਛੱਕਿਆਂ ਦੇ 13 ਸਾਲ ਪੂਰੇ, ਉਸਦੀ ਪਤਨੀ ਤੇ ਪਿਤਾ ਨੇ ਕੱਟਿਆ ਕੇਕ
NEXT STORY