ਬਟਾਲਾ (ਸਾਹਿਲ): ਵੱਖ-ਵੱਖ ਸੜਕੀ ਹਾਦਸਿਆਂ ਵਿਚ ਮਾਂ ਧੀ ਸਮੇਤ 6 ਜਣਿਆਂ ਦੇਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅਰਜਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਹੀਰਾ ਨਗਰ ਕਠੂਆ ਆਪਣੀ ਕਾਰ 'ਤੇ ਸਵਾਰ ਹੋ ਕੇ ਫਤਿਹਗੜ੍ਹ ਚੂੜੀਆਂ ਵਲੋਂ ਬਟਾਲਾ ਵੱਲ ਆ ਰਿਹਾ ਸੀ। ਜਦੋਂ ਇਹ ਕਸਬਾ ਅਲੀਵਾਲ ਨੇੜੇ ਪਹੁੰਚਿਆ ਤਾਂ ਬਟਾਲਾ ਵਲੋਂ ਜਾ ਰਹੀ ਇਕ ਕਾਰ ਜਿਸ ਵਿਚ ਮਹਿਕਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਅਤੇ ਗੁਰਦੇਵ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀਆਨ ਪਿੰਡ ਜਾਹਦਪੁਰ ਸਵਾਰ ਸਨ, ਨਾਲ ਅਚਾਨਕ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਉਕਤ ਤਿੰਨੋਂ ਜ਼ਖਮੀ ਹੋ ਗਏ। ਓਧਰ, ਇਸ ਹਾਦਸੇ ਦ ਸੂਚਨਾ ਮਿਲਦਿਆਂ ਹੀ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਅਰਜਨ ਸਿੰਘ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ, ਜਿਸ ਨੂੰ ਡਾਕਟਰਾਂ ਨੇ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ- PUNJAB ਦੇ ਸਾਰੇ ਸਕੂਲਾਂ ‘ਚ ਭਲਕੇ ਛੁੱਟੀ ਦਾ ਐਲਾਨ
ਇਸੇ ਤਰ੍ਹਾਂ, ਪ੍ਰਭਜੋਤ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀ ਊਧੋਵਾਲ ਜੋ ਕਿ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਇਹ ਗੁਰਦਾਸਪੁਰ ਰੋਡ 'ਤੇ ਪਹੁੰਚਿਆ ਤਾਂ ਇਸਦਾ ਮੋਟਰਸਾਈਕਲ ਸੜਕ ਕਿਨਾਰੇ ਖੜੇ ਮੋਟਰਸਾਈਕਲ ਨਾਲ ਜਾ ਟਕਰਾਇਆ, ਜਿਸ ਦੇ ਸਿੱਟੇ ਵਜੋਂ ਇਹ ਜ਼ਖਮੀ ਹੋ ਗਿਆ। ਉਪਰੰਤ ਇਸ ਨੂੰ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਮੀਂਹ, ਪੜ੍ਹੋ 5 ਦਿਨਾਂ ਦੀ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਇਧਰ, ਹਰਮਨਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ ਵਾਸੀਆਨ ਪਿੰਡ ਢਪਈ ਜੋ ਕਿ ਸਕੂਟਰੀ 'ਤੇ ਜਾ ਰਹੀਆਂ ਸਨ ਕਿ ਕਾਹਨੂੰਵਾਨ ਰੋਡ 'ਤੇ ਇਕ ਤੇਜ਼ ਰਫਤਾਰ ਕਾਰ ਦੀ ਫੇਟ ਵੱਜਣ ਨਾਲ ਉਕਤ ਮਾਂ-ਧੀ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬਬਰੀ ਬਾਈਪਾਸ ’ਤੇ ਫਿਰ ਹਾਦਸਾ, ਟਿੱਪਰ ਨਾਲ ਟਕਰਾਈ ਫੋਰਚੂਨਰ ਕਾਰ, ਲੋਕਾਂ ਵੱਲੋਂ ਟਰੈਫਿਕ ਸਿਗਨਲਾਂ ਦੀ ਮੰਗ
NEXT STORY