ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟ ਸੁਬਰਾਮਨੀਅਮ ਬਦਰੀਨਾਥ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਤਾਮਿਲਨਾਡੂ ਦੇ ਮੱਧਕ੍ਰਮ ਦੇ ਬੱਲੇਬਾਜ਼ ਬਦਰੀਨਾਥ ਨੇ ਭਾਰਤ ਵਲੋਂ 2 ਟੈਸਟ, 7 ਵਨ ਡੇ ਤੇ ਇਕ ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਕਿਹਾ ਕਿ ਹੁਣ ਮੈਂ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਤੀਤ ਕਰਨਾ ਚਾਹੁੰਦਾ ਹਾਂ। ਹੁਣ ਪਰਿਵਾਰ ਮੇਰੀ ਪਹਿਲ ਹੈ। ਇਹ ਫੈਸਲਾ ਲੈਣ 'ਚ ਵੀ ਪਰਿਵਾਰ ਦੀ ਭੂਮੀਕਾ ਅਹਿਮ ਰਹੀ। ਉਸ ਨੇ ਆਪਣੇ ਉਚ ਕੋਟੀ ਦੇ ਕ੍ਰਿਕਟ ਕਰੀਅਰ 'ਚ 145 ਮੈਚਾਂ 'ਚ 54.49 ਦੀ ਔਸਤ ਨਾਲ 10,245 ਦੌੜਾਂ ਬਣਾਈਆਂ, ਜਿਸ 'ਚ 32 ਸੈਂਕੜੇ ਵੀ ਸ਼ਾਮਲ ਹੈ।
ਧਾਰਮਿਕ ਵਜ੍ਹਾ ਨਾਲ ਬੇਟੀ ਦਾ ਪਹਿਲਾ ਜਨਮ ਦਿਨ ਨਹੀਂ ਮਨਾਏਗੀ ਸੇਰੇਨਾ
NEXT STORY