ਨਵੀਂ ਦਿੱਲੀ— ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚੰਡੀਮਲ ਨੂੰ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ 'ਚ ਗੇਂਦ ਨਾਲ ਛੇੜਛਾੜ ਕਾਰਨ ਇਕ ਟੈਸਟ 'ਤੇ ਪਾਬੰਧੀ ਲਗਾ ਦਿੱਤੀ ਹੈ ਨਾਲ ਹੀ ਦੂਜੇ ਟੈਸਟ ਮੈਚ ਦੀ ਪੂਰੀ ਫੀਸ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਸੇਂਟ ਲੂਸੀਆ ਟੈਸਟ ਤੋਂ ਬਾਅਦ ਹੋਈ ਸੁਣਵਾਈ 'ਚ ਸ਼੍ਰੀਲੰਕਾ ਟੀਮ ਪ੍ਰਬੰਧਨ ਤੇ ਮੈਚ ਅਧਿਕਾਰੀਆਂ ਦੇ ਸਾਹਮਣੇ ਵੀਡੀਓ 'ਚ ਗੁਵਾਹੀ ਪੇਸ਼ ਕੀਤੀ ਗਈ। ਚੰਡੀਮਲ ਨੇ ਸਵੀਕਾਰ ਕੀਤਾ ਕਿ ਉਸ ਨੇ ਮੂੰਹ 'ਚ ਕੁਝ ਪਾਇਆ ਸੀ ਪਰ ਉਹ ਦੱਸ ਨਹੀਂ ਸਕੇ ਕਿ ਉਹ ਕੀ ਸੀ।
ਚੰਡੀਮਲ ਹੁਣ ਵੈਸਟਇੰਡੀਜ਼ ਖਿਲਾਫ ਸੀਰੀਜ਼ ਦੇ ਤੀਜੇ ਤੇ ਆਖਰੀ ਟੈਸਟ ਮੈਚ 'ਚ ਖੇਡ ਨਹੀਂ ਸਕਣਗੇ। ਸੀਰੀਜ਼ ਦਾ ਦੂਜਾ ਟੈਸਟ ਮੈਚ ਡਰਾਅ ਰਿਹਾ, ਜਿਸ ਕਾਰਨ ਇਹ ਵਿਵਾਦ ਹੋਇਆ। ਆਈ. ਸੀ. ਸੀ. ਅਲੀਟ ਪੈਨਲ ਨੇ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਨੇ ਦੂਜੇ ਟੈਸਟ ਖਤਮ ਹੋਣ ਤੋਂ ਬਾਅਦ ਇਸ ਮਾਮਲੇ 'ਚ ਸੁਣਵਾਈ ਕੀਤੀ ਤੇ ਚੰਡੀਮਲ ਨੂੰ ਦੋਸ਼ੀ ਕਰਾਰ ਦਿੱਤਾ।
ਮੈਸੀ ਲਈ ਪਤਨੀ ਨੇ ਪੋਸਟ ਕੀਤਾ ਭਾਵੁਕ ਮੈਸੇਜ, 10 ਘੰਟੇ 'ਚ ਮਿਲੇ ਡੇਢ ਲੱਖ ਲਾਈਕ
NEXT STORY