ਦੁਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀ ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਨਸ ਦੇ ਸਨਮਾਨ 'ਚ ਵੀਰਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ਦੇ ਦੌਰਾਨ ਮੈਦਾਨ 'ਤੇ ਕਾਲੀ ਪੱਟੀ ਬੰਨ ਕੇ ਉਤਰੇ। ਜੋਨਸ ਦਾ ਵੀਰਵਾਰ ਨੂੰ ਮੁੰਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। 59 ਸਾਲ ਦੇ ਸਨ ਅਤੇ ਆਈ. ਪੀ. ਐੱਲ. ਦੇ ਲਈ ਸਟਾਰ ਇੰਡੀਆ ਦੇ ਸ਼ੋਅ 'ਚ ਕੁਮੈਂਟਰੀ ਕਰਨ ਭਾਰਤ ਆਏ ਸਨ। ਉਨ੍ਹਾਂ ਦੇ ਅਚਾਨਕ ਦਿਹਾਂਤ 'ਤੇ ਕ੍ਰਿਕਟ ਜਗਤ ਦੀਆਂ ਵੱਖ-ਵੱਖ ਹਸਤੀਆਂ ਨੇ ਸੋਗ ਕੀਤਾ ਹੈ।
ਬੈਂਗਲੁਰੂ ਅਤੇ ਪੰਜਾਬ ਦੇ ਖਿਡਾਰੀ ਜੋਨਸ ਦੇ ਸਨਮਾਨ ਦੇ ਹੱਥ 'ਤੇ ਕਾਲੀ ਪੱਟੀ ਬੰਨ ਮੈਦਾਨ 'ਤੇ ਉੱਤਰੇ। ਜੋਨਸ ਨੇ ਆਸਟਰੇਲੀਆ ਦੇ ਲਈ 52 ਟੈਸਟ ਅਤੇ 164 ਵਨ ਡੇ ਮੈਚ ਖੇਡੇ ਸਨ। ਉਹ ਆਪਣੇ ਸਮੇਂ 'ਚ ਵਨ ਡੇ 'ਚ ਸਰਵਸ੍ਰੇਸ਼ਠ ਫਿਨਿਸ਼ਰ ਮੰਨੇ ਜਾਂਦੇ ਸਨ।
IPL 'ਚ ਅਜਿਹਾ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ ਬਣੇ ਰਾਹੁਲ, ਸਚਿਨ ਨੂੰ ਵੀ ਛੱਡਿਆ ਪਿੱਛੇ
NEXT STORY