ਮੈਸੂਰ— ਵਿਸ਼ਾਲ ਦੇ ਸ਼ਾਨਦਾਰ 21 ਅੰਕਾਂ ਦੀ ਮਦਦ ਨਾਲ ਬੈਂਗਲੁਰੂ ਰਾਈਨੋਜ਼ ਨੇ ਪਾਰਲੇ ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ (ਆਈ.ਪੀ.ਕੇ.ਐੱਲ.) ਦੇ ਪਹਿਲੇ ਸੀਜ਼ਨ ਦੇ ਦੂਜੇ ਪੜਾਅ 'ਚ ਐਤਵਾਰ ਰਾਤ ਇਕਤਰਫਾ ਮੁਕਾਬਲੇ 'ਚ ਤੇਲੁਗੂ ਬੁਲਸ ਨੂੰ 51-20 ਨਾਲ ਕਰਾਰੀ ਹਾਰ ਦਿੱਤੀ। ਬੈਂਗਲੁਰੂ ਦੀ 7 ਮੈਚਾਂ 'ਚ ਇਹ ਤੀਜੀ ਜਿੱਤ ਹੈ। ਟੀਮ ਨੇ ਤਿੰਨ ਮੈਚ ਹਾਰੇ ਹਨ ਜਦਕਿ ਇਕ ਟਾਈ ਖੇਡਿਆ ਹੈ। ਜਦਕਿ, ਤੇਲੁਗੂ ਨੂੰ ਅੱਠ ਮੈਚਾਂ 'ਚ ਸਤਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤੇਲੁਗੂ ਜ਼ੋਨ-ਬੀ 'ਚ ਸਭ ਤੋਂ ਹੇਠਾਂ ਚੌਥੇ ਸਥਾਨ 'ਤੇ ਹੈ। ਬੈਂਗਲੁਰੂ ਨੇ 14-6, 13-5, 11-5, 13-4 ਨਾਲ ਇਹ ਮੁਕਾਬਲਾ ਜਿੱਤਿਆ। ਬੈਂਗਲੁਰੂ ਲਈ ਵਿਸ਼ਾਲ ਨੇ ਸਭ ਤੋਂ ਜ਼ਿਆਦਾ 21 ਅੰਕ ਜੁਟਾਏ ਜਦਕਿ ਤੇਲੁਗੂ ਲਈ ਅਭੀਨੰਦਨ ਨੇ ਸਭ ਤੋਂ ਜ਼ਿਆਦਾ 6 ਅੰਕ ਹਾਸਲ ਕੀਤੇ।
ਕਿੰਗਸ ਕੱਪ : ਸਟੀਮੈਕ ਨੇ ਕੈਂਪ ਤੋਂ 6 ਖਿਡਾਰੀਆਂ ਨੂੰ ਕੀਤਾ ਰਿਲੀਜ਼
NEXT STORY