ਢਾਕਾ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਆਸਟਰੇਲੀਆ ਦੇ ਨਾਲ ਇਸ ਸਾਲ 11 ਜੂਨ ਤੋਂ 2 ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਬੁੱਧਵਾਰ ਨੂੰ ਐਲਾਨ ਕੀਤਾ। ਆਸਟਰੇਲੀਆ ਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਮੈਚ 11 ਤੋਂ 15 ਜੂਨ ਤਕ ਚਟਗਾਂਓ 'ਚ ਖੇਡਿਆ ਜਾਵੇਗਾ ਜਦਕਿ ਦੂਜਾ ਟੈਸਟ ਮੈਚ 19 ਤੋਂ 23 ਜੂਨ ਤਕ ਢਾਕਾ ਦੇ ਸ਼ੇਰ-ਏ-ਬਾਂਗਲਾ ਨੈਸ਼ਨਲ ਸਟੇਡੀਅਮ 'ਚ ਹੋਵੇਗਾ। ਦੋ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਇਕ ਅਭਿਆਸ ਮੈਚ ਵੀ ਹੋਵੇਗਾ। ਆਸਟਰੇਲੀਆ ਵਿਰੁੱਧ 2 ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਬੰਗਲਾਦੇਸ਼-ਆਇਰਲੈਂਡ ਦੇ ਨਾਲ ਤਿੰਨ ਵਨ ਡੇ ਤੇ ਚਾਰ ਟੀ-20 ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ। ਇਹ ਸੀਰੀਜ਼ 2 ਹਿੱਸਿਆਂ 'ਚ ਖੇਡੀ ਜਾਵੇਗੀ। ਦੋਵਾਂ ਟੀਮਾਂ ਦੇ ਵਿਚਾਲੇ ਤਿੰਨ ਵਨ ਡੇ ਮੁਕਾਬਲੇ ਬੇਲਫਾਸਟ 'ਚ ਹੋਣਗੇ, ਜਦਕਿ ਟੀ-20 ਮੁਕਾਬਲੇ ਇੰਗਲੈਂਡ 'ਚ ਖੇਡੇ ਜਾਣਗੇ। ਬੰਗਲਾਦੇਸ਼ ਤੇ ਆਇਰਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲਾ ਲੰਡਨ 'ਚ, ਦੂਜਾ ਚੇਮਸਫੋਰਡ 'ਚ, ਜਦਕਿ ਤੀਜਾ ਤੇ ਚੌਥਾ ਟੀ-20 ਮੈਚ ਬ੍ਰਿਸਟਲ 'ਚ ਖੇਡਿਆ ਜਾਵੇਗਾ।
IND v SA : ਕੋਰੋਨਾ ਵਾਇਰਸ ਤੇ ਮੀਂਹ ਦੇ ਕਾਰਨ ਧਰਮਸ਼ਾਲਾ ਵਨਡੇ ਦੇ ਟਿਕਟਾਂ ਦੀ ਵਿਕਰੀ ’ਤੇ ਪਿਆ ਅਸਰ
NEXT STORY