ਢਾਕਾ- ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਪਿਛਲੇ ਸਾਲ ਭਾਰਤ ਵਿਚ ਖੇਡੇ ਗਏ ਵਨ ਡੇ ਵਿਸ਼ਵ ਕੱਪ ਦੌਰਾਨ ਇਕ ਖਿਡਾਰੀ ਨਾਲ ਗੈਰ-ਜ਼ਰੂਰੀ ਵਤੀਰੇ ਕਾਰਨ ਪੁਰਸ਼ ਟੀਮ ਦੇ ਮੁੱਖ ਕੋਚ ਚੰਡਿਕਾ ਹਥੁਰੂਸਿੰਘਾ ਨੂੰ ਮੁਅੱਤਲ ਕਰ ਦਿੱਤਾ ਹੈ। ਸ਼੍ਰੀਲੰਕਾ ਦੇ ਸਾਬਕਾ ਆਲਰਾਊਂਡਰ ਹਥੁਰੂਸਿੰਘਾ ਦੇ ਕੋਚ ਰਹਿੰਦੇ ਹੋਏ ਬੰਗਲਾਦੇਸ਼ ਨੂੰ ਹਾਲ ਹੀ ਵਿਚ ਭਾਰਤ ਵਿਰੁੱਧ ਟੈਸਟ ਤੇ ਟੀ-20 ਲੜੀ ਦੇ ਸਾਰੇ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਖਬਰਾਂ ਅਨੁਸਾਰ ਬੀ. ਸੀ. ਬੀ. ਨੇ ਉਸਦੀ ਜਗ੍ਹਾ ਵੈਸਟਇੰਡੀਜ਼ ਦੇ ਸਾਬਕਾ ਖਿਡਾਰੀ ਫਿਲ ਸਿਮਨਸ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ਜੋ ਅਗਲੇ ਸਾਲ ਚੈਂਪੀਅਨਜ਼ ਟਰਾਫੀ ਤੱਕ ਇਹ ਅਹੁਦਾ ਸੰਭਾਲੇਗਾ। ਵੈੱਬਸਾਈਟ ਦੇ ਅਨੁਸਾਰ ਬੰਗਲਾਦੇਸ਼ ਦੇ ਮੁੱਖ ਕੋਚ ਚੰਡਿਕਾ ਨੂੰ ਪਿਛਲੇ ਸਾਲ ਵਨਡੇ ਕੱਪ ਦੌਰਾਨ ਇਕ ਖਿਡਾਰੀ ਨੂੰ ਥੱਪੜ ਮਾਰਨ ਦੇ ਦੋਸ਼ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਦੇ 48 ਘੰਟੇ ਬਾਅਦ ਉਨ੍ਹਾਂ ਦਾ ਕਰਾਰ ਖਤਮ ਹੋ ਜਾਵੇਗਾ। ਫਿਲ ਅਗਲੇ ਸਾਲ ਚੈਂਪੀਅਨ ਟਰਾਫੀ ਤੱਕ ਕਾਰਜਭਾਰ ਸੰਭਾਲਣਗੇ। ਬੀ.ਸੀ.ਬੀ. ਨੇ ਇਕ ਖਿਡਾਰੀ ਦੇ ਇਸ ਦੋਸ਼ ਦੀ ਜਾਂਚ ਕੀਤੀ ਕਿ ਪਿਛਲੇ ਸਾਲ ਵਿਸ਼ਵ ਕੱਪ ਦੌਰਾਨ ਕੋਚ ਨੇ ਉਸ ਨੂੰ ਥੱਪੜ ਮਾਰਿਆ ਸੀ। ਹਥੁਰੂਸਿੰਘ ਦਾ ਕਰਾਰ 2025 'ਚ ਹੋਣ ਵਾਲੀ ਚੈਂਪੀਅਨ ਟਰਾਫੀ ਤੱਕ ਸੀ।
ਓਲੰਪੀਆਡ ਗੋਲਡ ਨਾਲ ਸਨਮਾਨਿਤ ਗੁਜਰਾਤੀ ਅਤੇ ਦਿਵਿਆ ਦੇਸ਼ਮੁਖ ਨੂੰ ਮਹਾਰਾਸ਼ਟਰ ਸਰਕਾਰ ਨੇ ਦਿੱਤਾ 1 ਕਰੋੜ ਰੁਪਏ ਦਾ ਇਨਾਮ
NEXT STORY