ਸਪੋਰਟਸ ਡੈਸਕ : ਬੰਗਲਾਦੇਸ਼ ਕ੍ਰਿਕਟ ਟੀਮ ਦੇ ਮੁੱਖ ਕੋਚ ਚੰਡਿਕਾ ਹਾਤੁਰੂਸਿੰਘੇ ਨੂੰ ਅਨੁਸ਼ਾਸਨ ਦਾ ਪਾਲਣ ਨਾ ਕਰਨ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ 48 ਘੰਟਿਆਂ ਲਈ ਮੁਅੱਤਲ ਕੀਤਾ ਗਿਆ ਸੀ ਅਤੇ ਫਿਰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ। ਅਜਿਹੇ 'ਚ ਫਿਲ ਸਿਮੰਸ 2025 ਦੀ ਚੈਂਪੀਅਨਸ ਟਰਾਫੀ ਤੱਕ ਬੰਗਲਾਦੇਸ਼ ਟੀਮ ਦੇ ਅੰਤਰਿਮ ਮੁੱਖ ਕੋਚ ਦਾ ਅਹੁਦਾ ਸੰਭਾਲਣਗੇ। ਬੰਗਲਾਦੇਸ਼ ਦੇ ਕੋਚ ਵਿਵਾਦਾਂ 'ਚ ਹਨ, ਕਿਉਂਕਿ ਉਨ੍ਹਾਂ ਨੇ ਇਕ ਖਿਡਾਰੀ ਨੂੰ ਥੱਪੜ ਮਾਰਿਆ ਸੀ।
ਬੰਗਲਾਦੇਸ਼ ਦੀ ਟੀਮ ਨੇ ਹਾਲ ਹੀ ਦੇ ਸਮੇਂ 'ਚ ਹਾਤੁਰੂਸਿੰਘੇ ਦੀ ਅਗਵਾਈ 'ਚ ਚੰਗੀ ਕ੍ਰਿਕਟ ਖੇਡੀ ਹੈ ਪਰ ਮੁੱਖ ਕੋਚ ਦੀ ਬਰਖਾਸਤਗੀ ਦਾ ਕਾਰਨ ਉਨ੍ਹਾਂ ਦਾ ਵਿਵਹਾਰ ਹੈ। ਯਾਦ ਰਹੇ ਕਿ ਉਹ 2023 ਵਨਡੇ ਕ੍ਰਿਕਟ ਵਿਸ਼ਵ ਕੱਪ ਦੌਰਾਨ ਨਸੂਮ ਅਹਿਮਦ ਨੂੰ ਥੱਪੜ ਮਾਰਨ ਕਾਰਨ ਵਿਵਾਦਾਂ ਵਿਚ ਘਿਰ ਗਿਆ ਸੀ। ਬੀਸੀਬੀ ਪ੍ਰਧਾਨ ਫਾਰੂਕ ਅਹਿਮਦ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਨਸੁਮ ਅਹਿਮਦ ਨੂੰ ਥੱਪੜ ਮਾਰਨਾ ਵੀ ਹਾਤੁਰੂਸਿੰਘੇ ਨੂੰ ਕੋਚ ਦੇ ਅਹੁਦੇ ਤੋਂ ਬਰਖਾਸਤ ਕਰਨ ਦਾ ਇਕ ਮੁੱਖ ਕਾਰਨ ਹੈ। ਕੋਚ ਦਾ ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਨੇ ਕਿਸੇ ਦੀ ਇਜਾਜ਼ਤ ਲਏ ਬਿਨਾਂ ਛੁੱਟੀ 'ਤੇ ਜਾਣ ਦਾ ਫੈਸਲਾ ਵੀ ਕੀਤਾ ਸੀ।
ਇਹ ਵੀ ਪੜ੍ਹੋ : IND vs NZ: ਪਹਿਲੇ ਟੈਸਟ ਮੈਚ 'ਤੇ ਹੈ ਮੀਂਹ ਦੀ ਸੰਭਾਵਨਾ, ਵੇਖੋ ਪੰਜ ਦਿਨ ਮੌਸਮ ਕਿਵੇਂ ਰਹੇਗਾ
ਚੰਡਿਕਾ ਹਾਤੁਰੂਸਿੰਘੇ ਨੂੰ 2014-2017 ਦਰਮਿਆਨ ਪਹਿਲੀ ਵਾਰ ਬੰਗਲਾਦੇਸ਼ ਦਾ ਮੁੱਖ ਕੋਚ ਬਣਾਇਆ ਗਿਆ ਸੀ ਪਰ ਉਸ ਸਮੇਂ ਉਨ੍ਹਾਂ ਨੇ ਕਰਾਰ ਖਤਮ ਹੋਣ ਤੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਤੁਰੂਸਿੰਘੇ ਦੀ ਇਸ ਕਾਰਵਾਈ ਦੇ ਬਾਵਜੂਦ ਬੀਸੀਬੀ ਨੇ ਉਸ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਜਨਵਰੀ 2023 'ਚ ਫਿਰ ਤੋਂ ਮੁੱਖ ਕੋਚ ਦਾ ਅਹੁਦਾ ਸੌਂਪਿਆ ਗਿਆ। ਉਸ ਦਾ ਕੰਟਰੈਕਟ ਅਗਲੇ ਸਾਲ ਫਰਵਰੀ 'ਚ ਖਤਮ ਹੋਣਾ ਸੀ ਪਰ ਮਾੜੇ ਵਤੀਰੇ ਕਾਰਨ ਉਹ ਨੌਕਰੀ ਤੋਂ ਹੱਥ ਧੋਣ ਵਾਲਾ ਸੀ।
ਬੰਗਲਾਦੇਸ਼ ਨੇ 2014-2017 ਦਰਮਿਆਨ ਸ਼੍ਰੀਲੰਕਾ ਦੇ ਕੋਚ ਹਾਤੁਰੂਸਿੰਘੇ ਦੀ ਅਗਵਾਈ 'ਚ ਬਹੁਤ ਵਧੀਆ ਖੇਡਿਆ ਸੀ। ਉਸ ਸਮੇਂ ਦੌਰਾਨ ਟੀਮ ਭਾਰਤ, ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਜਿੱਤਣ 'ਚ ਵੀ ਸਫਲ ਰਹੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦਾ ਇਕਲੌਤਾ ਗੇਂਦਬਾਜ਼ ਜਿਸ ਦੇ ਨਾਂ ਦਰਜ ਹੈ ਮਹਾਰਿਕਾਰਡ, ਅੱਜ ਤਕ ਹੈ ਕਾਇਮ
NEXT STORY