ਬਰਮਿੰਘਮ- ਅਫਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਲਈ ਆਪਣੀਆਂ ਉਮੀਦਾਂ ਕਾਇਮ ਰੱਖਣ ਵਾਲੇ ਬੰਗਲਾਦੇਸ਼ ਨੂੰ ਭਾਰਤ ਖਿਲਾਫ 'ਕਰੋ ਜਾਂ ਮਰੋ' ਦੇ ਆਪਣੇ ਅਗਲੇ ਵਿਸ਼ਵ ਕੱਪ ਮੁਕਾਬਲੇ ਤੋਂ ਪਹਿਲਾਂ ਉਸ ਦੇ ਮੱਧਕ੍ਰਮ ਦੇ ਅਹਿਮ ਬੱਲੇਬਾਜ਼ ਮਹਿਮੂਦੁੱਲਾ ਦੇ ਫਿੱਟ ਹੋਣ ਦੀ ਉਮੀਦ ਹੈ।
![PunjabKesari](https://static.jagbani.com/multimedia/11_52_0201308842-ll.jpg)
ਬੰਗਲਾਦੇਸ਼ ਦਾ ਭਾਰਤ ਖਿਲਾਫ 2 ਜੁਲਾਈ ਨੂੰ ਮੁਕਾਬਲਾ ਹੋਣਾ ਹੈ। ਉਸ ਨੂੰ ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਭਾਰਤ ਖਿਲਾਫ ਜਿੱਤਣਾ ਬੇਹੱਦ ਜ਼ਰੂਰੀ ਹੈ। ਮਹਿਮੂਦਉਲ੍ਹਾ ਅਫਗਾਨਿਸਤਾਨ ਖਿਲਾਫ ਬੱਲੇਬਾਜ਼ੀ ਦੌਰਾਨ ਜ਼ਖਮੀ ਹੋ ਗਿਆ ਸੀ। ਹਾਲਾਂਕਿ ਟੀਮ ਦੇ ਫਿਜ਼ੀਓਥੈਰੇਪਿਸਟ ਥਿਹਾਨ ਚੰਦਰਮੋਹਨ ਨੇ ਉਸ ਦਾ ਇਲਾਜ ਕੀਤਾ। ਇਸ ਤੋਂ ਬਾਅਦ ਉਸ ਨੇ ਆਪਣੀ ਬੱਲੇਬਾਜ਼ੀ ਜਾਰੀ ਰੱਖੀ ਪਰ ਵਿਰੋਧੀ ਟੀਮ ਦੀ ਪਾਰੀ ਵਿਚ ਉਹ ਫਿਰ ਮੈਦਾਨ 'ਤੇ ਨਹੀਂ ਉਤਰ ਸਕਿਆ।
ਰੂਟ ਨੇ ਕਿਹਾ, ਭਾਰਤ ਦੇ ਖਿਲਾਫ ਜਲਦਬਾਜ਼ੀ ਨਹੀਂ ਦਿਖਾਉਣੀ ਹੋਵੇਗੀ
NEXT STORY