ਸਪੋਰਟਸ ਡੈਸਕ- ਬੰਗਲਾਦੇਸ਼ 'ਚ ਹਿੰਦੂਆਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤਿਆਂ ਦੇ ਨਾਲ-ਨਾਲ ਖੇਡ ਸਬੰਧਾਂ 'ਚ ਵੀ ਕੁੜੱਤਣ ਆਉਣ ਲੱਗ ਪਈ ਹੈ। ਇਸੇ ਦੌਰਾਨ ਆਈ.ਸੀ.ਸੀ. ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਦੀ ਉਸ ਮੰਗ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਟੀ-20 ਵਿਸ਼ਵ ਕੱਪ ਦੇ ਆਪਣੇ ਮੈਚ ਭਾਰਤ ਤੋਂ ਬਾਹਰ ਤਬਦੀਲ ਕਰਨ ਦੀ ਅਪੀਲ ਕੀਤੀ ਸੀ।
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ 6 ਜਨਵਰੀ ਨੂੰ ਹੋਈ ਇੱਕ ਵਰਚੁਅਲ ਮੀਟਿੰਗ ਦੌਰਾਨ ਬੰਗਲਾਦੇਸ਼ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਵਿਸ਼ਵ ਕੱਪ ਖੇਡਣ ਲਈ ਭਾਰਤ ਆਉਣਾ ਹੀ ਪਵੇਗਾ। ਜੇਕਰ ਬੰਗਲਾਦੇਸ਼ੀ ਟੀਮ ਅਜਿਹਾ ਨਹੀਂ ਕਰਦੀ, ਤਾਂ ਉਨ੍ਹਾਂ ਦੇ ਅੰਕ ਕੱਟ ਲਏ ਜਾਣਗੇ।
ਇਹ ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਬੀ.ਸੀ.ਸੀ.ਆਈ. ਦੇ ਕਹਿਣ 'ਤੇ ਆਈ.ਪੀ.ਐੱਲ. ਟੀਮ ਕੇ.ਕੇ.ਆਰ. ਨੇ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਰਿਲੀਜ਼ ਕਰ ਦਿੱਤਾ ਸੀ। ਇਸ ਕਾਰਵਾਈ ਪਿੱਛੇ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ 'ਤੇ ਹੋ ਰਹੇ ਕਥਿਤ ਹਮਲਿਆਂ ਕਾਰਨ ਭਾਰਤ ਵਿੱਚ ਪੈਦਾ ਹੋਇਆ ਵਿਰੋਧ ਸੀ। ਇਸ ਦੇ ਜਵਾਬ ਵਿੱਚ ਬੰਗਲਾਦੇਸ਼ ਨੇ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਚਾਂ ਨੂੰ ਸ਼੍ਰੀਲੰਕਾ ਸ਼ਿਫਟ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ- ਚੋਰ ਨੂੰ ਕੰਧ ਨੇ ਪਾ ਲਈ 'ਜੱਫੀ' !, ਮੁਸੀਬਤ 'ਚ ਫਸੀ ਜਾਨ, ਛੁਡਾਉਣ ਆਈ ਪੁਲਸ ਦੇ ਵੀ ਛੁੱਟੇ ਪਸੀਨੇ
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਤਿੰਨ ਮੈਚ ਖੇਡਣੇ ਹਨ, ਜਿਨ੍ਹਾਂ 'ਚ 7 ਫਰਵਰੀ ਨੂੰ ਵੈਸਟਇੰਡੀਜ਼, 9 ਫਰਵਰੀ ਨੂੰ ਇਟਲੀ ਅਤੇ 14 ਫਰਵਰੀ ਨੂੰ ਇੰਗਲੈਂਡ ਵਿਰੁੱਧ ਮੁਕਾਬਲ ਸ਼ਾਮਲ ਹਨ, ਜਦਕਿ ਇੱਕ ਮੈਚ 17 ਫਰਵਰੀ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਨੇਪਾਲ ਵਿਰੁੱਧ ਤੈਅ ਹੈ।
ਆਈ.ਸੀ.ਸੀ. ਅਨੁਸਾਰ ਵੇਨਿਊ ਬਦਲਣਾ ਇਸ ਲਈ ਵੀ ਮੁਸ਼ਕਲ ਹੈ ਕਿਉਂਕਿ ਮੈਚਾਂ ਦੀਆਂ ਟਿਕਟਾਂ ਦੀ ਆਨਲਾਈਨ ਵਿਕਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ, ਬੀ.ਸੀ.ਬੀ. ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਆਈ.ਸੀ.ਸੀ. ਵੱਲੋਂ ਅੰਕ ਕੱਟਣ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ- 'ਦੇਖਦੇ ਹੀ ਮਾਰ ਦਿਓ ਗੋਲ਼ੀ..!', ਭਾਰਤ ਦਾ ਬਾਰਡਰ ਸੀਲ, ਬੀਰਗੰਜ 'ਚ ਲੱਗ ਗਿਆ ਕਰਫਿਊ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗ੍ਰੀਨਲੈਂਡ ਹੋਵੇਗਾ ਅਮਰੀਕਾ ਦਾ ਹਿੱਸਾ, ਕੋਈ ਵਿਚ ਨਹੀਂ ਆਵੇਗਾ : ਸਟੀਫਨ ਮਿਲਰ
NEXT STORY