ਸਪੋਰਟਸ ਡੈਸਕ— ਵਰਲਡ ਕੱਪ ਦੇ 43ਵੇਂ ਮੈਚ 'ਚ ਲੰਡਨ ਦੇ ਲਾਰਡਸ ਮੈਦਾਨ 'ਤੇ ਪਾਕਿਸਤਾਨ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਵੇਗਾ। ਦੋਵੇਂ ਟੀਮਾਂ ਦੂਜੀ ਵਾਰ ਵਰਲਡ ਕੱਪ ਇਤਿਹਾਸ 'ਚ ਆਹਮੋ-ਸਾਹਮਣੇ ਹੋਣਗੀਆਂ। ਪਿਛਲੀ ਵਾਰ 20 ਸਾਲ ਪਹਿਲਾਂ 1999 'ਚ ਇੰਗਲੈਂਡ 'ਚ ਦੋਹਾਂ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਸੀ। ਉਦੋਂ ਪਾਕਿਸਤਾਨ ਨੂੰ 62 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਦੀ ਟੀਮ ਇਸ ਮੁਕਾਬਲੇ 'ਚ ਉਸ ਹਾਰ ਦਾ ਬਦਲਾ ਲੈਣਾ ਚਾਹੇਗੀ। ਪਾਕਿਸਤਾਨ ਦੀ ਟੀਮ ਬੰਗਲਾਦੇਸ਼ ਖਿਲਾਫ ਪਿਛਲੇ ਚਾਰ ਮੁਕਾਬਲਿਆਂ 'ਚ ਹਾਰ ਚੁੱਕੀ ਹੈ। ਉਹ ਇਸ ਮੈਚ 'ਚ ਹਾਰ ਦੇ ਇਸ ਸਿਲਸਿਲੇ ਨੂੰ ਵੀ ਤੋੜਨਾ ਚਾਹੇਗੀ। ਦੋਹਾਂ ਟੀਮਾਂ ਲਈ ਇਸ ਵਿਸ਼ਵ ਕੱਪ 'ਚ ਇਹ ਆਖਰੀ ਮੈਚ ਹੋਵੇਗਾ। ਇਸ ਦਾ ਕਾਰਨ ਹੈ ਕਿ ਦੋਵੇਂ ਟੀਮਾਂ ਸੈਮੀਫਾਈਨਲ ਦੀ ਰੇਸ ਤੋਂ ਲਗਭਗ ਬਾਹਰ ਹੋ ਚੁੱਕੀਆਂ ਹਨ। ਪਾਕਿਸਤਾਨ ਲਈ ਸੈਮੀਫਾਈਨਲ ਤਕ ਪਹੁੰਚਣ ਦੀ ਸੰਭਾਵਨਾ ਇਹ ਹੈ ਕਿ ਪਾਕਿਸਤਾਨ ਨੂੰ ਇਹ ਮੈਚ 300+ਦੌੜਾਂ ਨਾਲ ਜਿੱਤਣਾ ਹੋਵੇਗਾ ਜੋ ਕਿ ਲਗਭਗ ਅਸੰਭਵ ਹੈ।

ਦੋਹਾਂ ਟੀਮਾਂ ਵਿਚਾਲੇ ਮੈਚਾਂ ਦੇ ਦਿਲਚਸਪ ਅੰਕੜੇ
1. ਬੰਗਲਾਦੇਸ਼ ਖਿਲਾਫ ਪਾਕਿਸਤਾਨ ਦਾ ਸਕਸੈਸ ਰੇਟ 86 ਫੀਸਦੀ ਹੈ।
2. ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ ਵਨ-ਡੇ 'ਚ ਹੁਣ ਤਕ 36 ਮੈਚ ਹੋ ਚੁੱਕੇ ਹਨ। ਇਨ੍ਹਾਂ 36 ਮੈਚਾਂ 'ਚ 31 ਮੈਚ ਪਾਕਿਸਤਾਨ ਜਿੱਤਿਆ ਹੈ ਜਦਕਿ ਬੰਗਲਾਦੇਸ਼ ਸਿਰਫ 5 ਮੈਚ ਹੀ ਜਿੱਤ ਸਕਿਆ ਹੈ।
3. ਵਰਲਡ ਕੱਪ 'ਚ ਦੋਹਾਂ ਟੀਮਾਂ ਵਿਚਾਲੇ ਅਜੇ ਤਕ ਸਿਰਫ ਇਕ ਹੀ ਮੈਚ ਹੋਇਆ ਹੈ ਜੋ ਕਿ ਬੰਗਲਾਦੇਸ਼ ਨੇ ਜਿੱਤਿਆ ਹੈ ।
4. ਇੰਗਲੈਂਡ ਦੀ ਗ੍ਰਾਊਂਡ 'ਤੇ ਦੋਹਾਂ ਟੀਮਾਂ ਵਿਚਾਲੇ 1999 'ਚ ਹੋਏ ਪਿਛਲੇ ਮੈਚ 'ਚ ਪਾਕਿਸਤਾਨ ਜਿੱਤਿਆ ਸੀ।
5. ਬੰਗਲਾਦੇਸ਼ 2015 ਤੋਂ ਪਾਕਿਸਤਾਨ ਖਿਲਾਫ ਨਹੀਂ ਹਾਰਿਆ ਹੈ। ਉਸ ਨੇ ਪਿਛਲੇ ਚਾਰ ਮੈਚ ਜਿੱਤੇ ਹਨ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ
1. ਪਿੱਚ ਦੀ ਸਥਿਤੀ : ਪਿਛਲੇ ਤਿੰਨ ਮੁਕਾਬਲਿਆਂ 'ਚ ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਸੀ। ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ।
2. ਮੌਸਮ ਦਾ ਮਿਜਾਜ਼ : ਲੰਡਨ 'ਚ ਮੌਸਮ ਸਾਫ ਰਹੇਗਾ। ਤਾਪਮਾਨ 21 ਤੋਂ 27 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।
CWC 2019 : ਪਾਕਿਸਤਾਨ ਲਗਭਗ ਬਾਹਰ, ਹੁਣ ਸਿਰਫ ਚਮਤਕਾਰ ਦੀ ਉਮੀਦ
NEXT STORY