ਨਵੀਂ ਦਿੱਲੀ— ਜ਼ਿੰਬਾਬਵੇ ਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਅੱਜ ਦੂਜਾ ਮੈਚ ਖੇਡਿਆ ਗਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 323 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਜ਼ਿੰਬਾਬਵੇ ਦੀ ਟੀਮ 50 ਓਵਰਾਂ 'ਚ 8 ਵਿਕਟਾਂ 'ਤੇ 318 ਦੌੜਾਂ ਹੀ ਬਣਾ ਸੀ ਤੇ ਬੰਗਲਾਦੇਸ਼ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਕੇ ਵਨ ਡੇ ਸੀਰੀਜ਼ 'ਤੇ 2-0 ਨਾਲ ਕਬਜ਼ਾ ਕਰ ਲਿਆ ਹੈ। ਸੀਰੀਜ਼ ਦਾ ਆਖਰੀ ਮੈਚ 6 ਮਾਰਚ ਨੂੰ ਖੇਡਿਆ ਜਾਵੇਗਾ।
ਬੰਗਲਾਦੇਸ਼ ਵਲੋਂ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਤਮੀਮ ਇਕਬਾਲ ਨੇ 136 ਗੇਂਦਾਂ 'ਚ 20 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 158 ਦੌੜਾਂ ਬਣਾਈਆਂ। ਜ਼ਿੰਬਾਬਵੇ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਕਾਰਲ ਮੁੰਬਾ ਤੇ ਡੋਨਾਲਡ ਤਿਰਿਪਨੋ ਨੇ 2-2 ਵਿਕਟਾਂ ਹਾਸਲ ਕੀਤੀਆਂ। ਜ਼ਿਕਰਯੋਗ ਹੈ ਕਿ ਵਨ ਡੇ ਸੀਰੀਜ਼ ਤੋਂ ਬਾਅਦ 2 ਟੀ-20 ਮੈਚ ਖੇਡੇ ਜਾਣੇ ਹਨ। ਪਹਿਲਾ ਟੀ-20 ਮੈਚ 9 ਮਾਰਚ ਨੂੰ ਢਾਕਾ 'ਚ ਤੇ ਦੂਜਾ ਮੈਚ 11 ਮਾਰਚ ਨੂੰ ਢਾਕਾ 'ਚ ਹੀ ਖੇਡਿਆ ਜਾਵੇਗਾ।
ਪੰਡਯਾ ਦੀ ਫਿੱਟਨੈਸ 'ਚ ਹੋਇਆ ਸੁਧਾਰ, ਫੋਟੋ ਸ਼ੇਅਰ ਕਰ ਦਿੱਤਾ ਸਬੂਤ
NEXT STORY