ਨਵੀਂ ਦਿੱਲੀ- ਢਾਕਾ ਦੇ ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ 'ਚ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੀ-20 ਮੈਚ ਵਿਚ ਬਲੈਕ ਕੈਪਸ ਕ੍ਰਿਕਟਰ ਨੂੰ ਸ਼ਰਮਨਾਕ ਹਾਰ ਦਾ ਸ਼ਿਕਾਰ ਹੋਣਾ ਪਿਆ। ਢਾਕਾ ਦੀ ਸਪਿਨ ਪਿੱਚ 'ਤੇ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਬੁਰੀ ਤਰ੍ਹਾਂ ਫੇਲ ਹੋ ਗਈ। ਲੈਥਮ ਅਤੇ ਨਿਕੋਲਸ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ ਦਾ ਕੋਈ ਵੀ ਬੱਲੇਬਾਜ਼ ਆਪਣੀ ਛਾਪ ਛੱਡਣ ਵਿਚ ਅਸਫਲ ਰਹੇ।
ਇਹ ਖ਼ਬਰ ਪੜ੍ਹੋ- ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ
ਨਿਊਜ਼ੀਲੈਂਡ ਦੀ ਟੀਮ ਨੇ 9 ਦੌੜਾਂ 'ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਟਾਮ ਲੈਥਮ ਤੇ ਹੈਨਰੀ ਨਿਕੋਲਸ ਨੇ ਟੀਮ ਨੂੰ ਸੰਭਾਲਿਆ। ਲੈਥਮ ਨੇ 25 ਗੇਂਦਾਂ ਵਿਚ 18 ਤਾਂ ਹੈਨਰੀ ਨੇ 24 ਗੇਂਦਾਂ ਵਿਚ 18 ਦੌੜਾਂ ਬਣਾਈਆਂ ਪਰ ਵਿਕਟਾਂ ਡਿੱਗਣ ਦਾ ਸਿਲਸਲਾ ਜਾਰੀ ਰਿਹਾ ਤੇ ਪੂਰੀ ਟੀਮ 60 ਦੌੜਾਂ 'ਤੇ ਢੇਰ ਹੋ ਗਈ। ਬੰਗਲਾਦੇਸ਼ ਦੀ ਗੇਂਦਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਮੇਹਦੀ ਹਸਨ ਨੇ 4 ਓਵਰਾਂ ਵਿਚ 15 ਦੌੜਾਂ 'ਤੇ ਇਕ, ਨਾਸੁਮ ਅਹਿਮਦ ਨੇ 2 ਓਵਰਾਂ ਵਿਚ ਪੰਜ ਦੌੜਾਂ 'ਤੇ 2, ਸ਼ਾਕਿਬ ਨੇ 4 ਓਵਰਾਂ ਵਿਚ 10 ਦੌੜਾਂ 'ਤੇ 2 ਮੁਸਿਤਫਿਜ਼ੁਰ ਨੇ 14 ਦੌੜਾਂ 'ਤੇ ਤਿੰਨ ਤਾਂ ਸੈਫੁਦੀਨ ਨੇ 7 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਦੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਕੇ 5 ਮੈਚਾਂ ਦੀ ਟੀ-20 ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।
ਬੰਗਲਾਦੇਸ਼ ਨੇ ਇਸ ਤੋਂ ਪਹਿਲਾਂ ਘਰੇਲੂ ਮੈਦਾਨਾਂ 'ਤੇ ਆਸਟਰੇਲੀਆ ਵਿਰੁੱਧ ਖੇਡੀ ਗਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਵੀ 4-1 ਨਾਲ ਜਿੱਤੀ ਸੀ। ਆਸਟਰੇਲੀਆ ਦੇ ਬੱਲੇਬਾਜ਼ ਵੀ ਬੰਗਲਾਦੇਸ਼ ਦੀਆਂ ਪਿੱਚਾਂ 'ਤੇ ਸੰਘਰਸ਼ ਕਰਦੇ ਹੋਏ ਨਜ਼ਰ ਆਏ ਸਨ। ਆਸਟਰੇਲੀਆ ਨੇ ਆਪਣੇ ਆਖਰੀ ਮੁਕਾਬਲੇ ਵਿਚ ਸਿਰਫ 62 ਦੌੜਾਂ ਬਣਾਈਆਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ
NEXT STORY