ਨਵੀਂ ਦਿੱਲੀ (ਬਿਊਰੋ)- ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਅੱਜ ਨਿਡਾਸ ਟਰਾਫੀ ਟੀ-20 ਸੀਰੀਜ਼ ਦੇ ਮੈਚ ਚ ਆਹਮੋਂ-ਸਾਹਮਣੇ ਹੋਣਗੀਆਂ।ਪਿਛਲੇ ਮੈਚ ਚ ਭਾਰਤ ਨੂੰ ਹਰਾ ਕੇ ਸ਼੍ਰੀਲੰਕਾ ਦੀ ਟੀਮ ਦੇ ਹੌਂਸਲੇ ਬੁਲੰਦ ਹਨ। ਜਦਕਿ ਬੰਗਲਾਦੇਸ਼ ਦੀ ਟੀਮ ਵੀ ਇਹ ਮੈਚ ਜਿੱਤ ਕੇ ਸੀਰੀਜ਼ 'ਚ ਵਾਪਸੀ ਕਰਨਾ ਚਾਹੇਗੀ ਕਿਉਂਕਿ ਪਿਛਲੇ 11 ਟੀ-20 ਮੈਚਾਂ 'ਚੋਂ ਬੰਗਲਾਦੇਸ਼ ਦੀ ਟੀਮ ਨੂੰ 10 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਸ਼੍ਰੀਲੰਕਾ ਟੀਮ ਦੇ ਕੋਚ ਨੇ ਕਿਹਾ ਕਿ ਉਸ ਦੀ ਟੀਮ ਹਾਲਾਤਾਂ ਦੇ ਮੁਤਾਬਕ ਸਮਾਰਟ ਕ੍ਰਿਕਟ ਖੇਡਣ ਦੀ ਕੋਸ਼ਿਸ਼ ਕਰੇਗੀ। ਬੰਗਲਾਦੇਸ਼ ਆਪਣੇ ਮੁੱਖ ਖਿਡਾਰੀ ਸ਼ਾਕਿਬ ਅਲ ਹਸਨ ਦੇ ਸੱਟ ਲੱਗਣ ਕਾਰਨ ਕਮਜ਼ੋਰ ਦਿੱਸ ਰਹੀ ਹੈ। ਅਜਿਹੇ 'ਚ ਟੀਮ ਦੇ ਕਪਤਾਨ ਮੁਹੰਮਦੁਲਾਹ 'ਤੇ ਜਿੰਮੇਵਾਰੀ ਹੋਵੇਗੀ ਕਿ ਆਪਣੀ ਹਾਰ ਦੇ ਸਿਲਸਿਲੇ ਨੂੰ ਤੋੜ ਕੇ ਚੰਗਾ ਪ੍ਰਦਰਸ਼ਨ ਕਰੇ।
ਭਾਰਤ ਖਿਲਾਫ ਹੋਏ ਪਿਛਲੇ ਮੈਚ 'ਚ ਸ਼੍ਰੀਲੰਕਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਕੁਸ਼ਲ ਪਰੇਰਾ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਸ਼੍ਰੀਲੰਕਾ ਨੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ ਸੀ। ਹਾਲਾਂਕਿ ਟੀਮ ਦੇ ਬਾਕੀ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਬੰਗਲਾਦੇਸ਼ ਦੀ ਪਰੇਸ਼ਾਨੀ ਹੈ ਕਿ ਪਿਛਲੀਆਂ ਕਈ ਹਾਰਾਂ ਦੇ ਬਾਅਦ ਟੀਮ ਹਤਾਸ਼ ਦਿੱਸ ਰਹੀ ਹੈ। ਦੂਜੇ ਟੀਮ ਵਿਚ ਦੇ ਓਵਰਾਂ ਚ ਸਟ੍ਰਾਈਕ ਰੋਟੇਟ ਨਹੀਂ ਕਰ ਪਾ ਰਹੀ ਹੈ। ਬੰਗਲਾਦੇਸ਼ ਦੇ ਬੱਲੇਬਾਜ਼ ਸੈਮਯਾ ਸਰਕਾਰ ਦੀ ਸਟ੍ਰਾਈਕ ਰੇਟ 128 ਹੈ, ਜੋਕਿ ਟੀਮ ਚ ਸਭ ਤੋਂ ਜਿਆਦਾ ਹੈ। ਅਜਿਹੇ ਚ ਟੀਮ ਦੇ ਕਪਤਾਨ ਤੇ ਜਿੰਮੇਵਾਰੀ ਹੋਵੇਗੀ ਕਿ ਟੀਮ ਦੇ ਹਾਰ ਦੇ ਸਿਲਸਿਲੇ ਨੂੰ ਤੋਡ਼ ਕੇ ਚੰਗਾ ਪ੍ਰਦਰਸ਼ਨ ਕਰੇ। ਬੰਗਲਾਦੇਸ਼ ਦੀ ਗੇਂਦਬਾਜ਼ੀ ਵੀ ਇਨ੍ਹੀਂ ਦਿਨੀਂ ਕੁਝ ਖਾਸ ਨਹੀਂ ਕਰ ਪਾ ਰਹੀ ਹੈ। ਟੀਮ ਦੇ ਪੇਸਰ ਮੁਸਤਫਿਜੁਰ ਵੀ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਨਹੀਂ ਕਰ ਪਾ ਰਹੇ। ਬੰਗਲਾਦੇਸ਼ ਨੇ ਪਿਛਲੇ ਸਾਲ ਹੀ ਸ਼੍ਰੀਲੰਕਾ ਖਿਲਾਫ ਜਿੱਤ ਦਰਜ ਕੀਤੀ ਸੀ। ਅਜਿਹੇ 'ਚ ਬੰਗਲਾਦੇਸ਼ ਨੂੰ ਉਮੀਦ ਹੈ ਕਿ ਅੱਜ ਸ਼੍ਰੀਲੰਕਾ ਖਿਲਾਫ ਹਾਰ ਦਾ ਸਿਲਸਿਲਾ ਟੁੱਟੇਗਾ।
ਮਾਹੁਤ ਨੂੰ ਹਰਾ ਕੇ ਯੂਕੀ ਇੰਡੀਅਨ ਵੇਲਸ 'ਚ ਦੂਜੇ ਦੌਰ 'ਚ
NEXT STORY