ਇੰਡੀਅਨ ਵੇਲਸ, (ਬਿਊਰੋ)— ਟੈਨਿਸ ਵਿਸ਼ਵ ਦੀਆਂ ਲੋਕਪ੍ਰਿਯ ਖੇਡਾਂ 'ਚ ਇਕ ਪ੍ਰਮੁਖ ਸਥਾਨ ਰੱਖਦਾ ਹੈ। ਟੈਨਿਸ ਦੇ ਕਈ ਵਿਸ਼ਵ ਪ੍ਰਸਿੱਧ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਭਾਰਤ ਦੇ ਯੂਕੀ ਭਾਂਬਰੀ ਨੇ ਫਰਾਂਸ ਦੇ ਤਜਰਬੇਕਾਰ ਨਿਕੋਲਸ ਮਾਹੁਤ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਬੀ.ਐੱਨ.ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ।
ਦੁਨੀਆ ਦੇ 110ਵੇਂ ਦੇ ਖਿਡਾਰੀ ਯੂਕੀ ਨੇ ਪਹਿਲੇ ਦੌਰ 'ਚ ਦੁਨੀਆ ਦੇ 101ਵੇਂ ਨੰਬਰ ਦੇ ਖਿਡਾਰੀ ਮਾਹੁਤ ਨੂੰ ਇਕ ਘੰਟੇ ਅਤੇ 41 ਮਿੰਟ 'ਚ 7-5, 6-3 ਨਾਲ ਹਰਾਇਆ। ਇਨ੍ਹਾਂ ਦੋਹਾਂ ਵਿਚਾਲੇ ਇਹ ਏ.ਟੀ.ਪੀ. ਟੂਰ ਦਾ ਪਹਿਲਾ ਮੁਕਾਬਲਾ ਸੀ ਅਤੇ ਦੋਹਾਂ ਨੇ ਕੁਆਲੀਫਾਇਰ ਦੇ ਜ਼ਰੀਏ ਮੁੱਖ ਡਰਾਅ 'ਚ ਜਗ੍ਹਾ ਬਣਾਈ ਸੀ। ਯੂਕੀ ਅਗਲੇ ਦੌਰ 'ਚ ਫਰਾਂਸ ਦੇ ਲੁਕਾਸ ਪਾਉਲੇ ਨਾਲ ਭਿੜਨਗੇ ਜਿਨ੍ਹਾਂ ਨੂੰ ਪਹਿਲੇ ਦੌਰ 'ਚ ਬਾਈ ਮਿਲੀ। ਪਾਉਲੇ ਨੇ ਇਸੇ ਮਹੀਨੇ ਦੀ ਸ਼ੁਰੂਆਤ 'ਚ ਕਰੀਅਰ ਦੀ ਸਰਵਸ਼੍ਰੇਸ਼ਠ 12ਵੀਂ ਰੈਂਕਿੰਗ ਹਾਸਲ ਕੀਤੀ ਸੀ।
ਟੀ-20 ਮੁੰਬਈ ਲੀਗ ਦੀ ਸ਼ੁਰੂਆਤ ਭਲਕੇ
NEXT STORY