ਮੈਡਿ੍ਰਡ- 17 ਸਾਲਾਂ ’ਚ ਪਹਿਲੀ ਵਾਰ ਧਾਕੜ ਲਿਓਨਿਲ ਮੇਸੀ ਦੇ ਬਿਨਾ ਸੈਸ਼ਨ ਦਾ ਆਗਾਜ਼ ਕਰਦੇ ਹੋਏ ਬਾਰਸੀਲੋਨਾ ਨੇ ਲਾ ਲੀਗਾ ਫੁੱਟਬਾਲ ਟੂਰਨਾਮੈਂਟ ’ਚ ਰੀਆਲ ਸੇਸੀਦਾਦ ਨੂੰ 4-2 ਨਾਲ ਹਰਾਇਆ। ਮੈਚ ਦੇ ਦੌਰਾਨ ਹਾਲਾਂਕਿ ਬਾਰਸੀਲੋਨਾ ਦੇ ਪ੍ਰਸ਼ੰਸਕ ਮੇਸੀ ਦੇ ਨਾਂ ਦਾ ਨਾਅਰਾ ਲਾ ਰਹੇ ਸਨ। ਖੇਡ ਦੇ ਦਸਵੇਂ ਮਿੰਟ ਦਰਸ਼ਕਾਂ ਦਾ ਸ਼ੋਰ ਸਭ ਤੋਂ ਜ਼ਿਆਦਾ ਸੀ, ਇਹ ਇਸ ਗੱਲ ਦਾ ਸੰਕੇਤ ਸੀ ਕਿ ਮੇਸੀ ਬਾਰਸੀਲੋਨਾ ਲਈ 10ਵੇਂ ਨੰਬਰ ਦੀ ਜਰਸੀ ਪਹਿਨਦੇ ਸਨ।
ਵੱਡੀ ਗਿਣਤੀ ’ਚ ਦਰਸ਼ਕ ਇੱਥੇ ਮੇਸੀ ਦੇ ਨਾਂ ਦੀ ਜਰਸੀ ਦੇ ਨਾਲ ਪਹੁੰਚੇ ਸਨ ਜਦਕਿ ਕੁਝ ਬੈਨਰ ’ਤੇ ਸੰਦੇਸ਼ ਲਿਖ ਕੇ ਉਨ੍ਹਾਂ ਨੂੰ ਸਨਮਾਨ ਦੇ ਰਹੇ ਸਨ। ਬਾਰਸੀਲੋਨਾ ਲਈ ਮਾਰਟਿਨ ਬ੍ਰੈਥਵੇਟ ਨੇ ਦੋ ਜਦਕਿ ਗੇਰਾਰਡ ਪਿਕ ਤੇ ਸਰਜੀਓ ਰੋਬਰਟੋ ਨੇ ਇਕ-ਇਕ ਗੋਲ ਕੀਤੇ। ਸੋਸੀਦਾਦ ਲਈ ਜੂਲੇਨ ਬੋਲੇਟ ਤੇ ਮਿਖੇਲ ਓਯਾਰਾਜਬਲ ਨੇ ਗੋਲ ਦਾਗ਼ੇ। ਲੀਗ ਦੇ ਹੋਰ ਮੁਕਾਬਲਿਆਂ ’ਚ ਸਾਬਕਾ ਚੈਂਪੀਅਨ ਐਟਲੈਟਿਕ ਮੈਡਿ੍ਰਡ ਨੇ ਸੇਲਟਾ ਵਿਗੋ ’ਤੇ 2-1 ਨਾਲ ਜਦਕਿ ਸੇਵਿਲਾ ਨੇ ਰਾਇਓ ਵਾਾਲੇਕਾਨੇ ਨੂੰ 3-0 ਨਾਲ ਹਰਾਇਆ।
ENG v IND 2nd Test : ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੂੰ 151 ਦੌੜਾਂ ਨਾਲ ਹਰਾਇਆ
NEXT STORY