ਮੈਡ੍ਰਿਡ- ਲਿਓਨਿਲ ਮੇਸੀ ਦੇ ਜਾਣ ਦੇ ਬਾਅਦ ਬਾਰਸੀਲਨਾ ਦੇ ਨਵੇਂ ਸਿਤਾਰੇ ਬਣ ਕੇ ਉੱਭਰੇ 18 ਸਾਲਾ ਐਂਸੂ ਫਾਟੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਟੀਮ ਨੇ ਸਪੈਨਿਸ਼ ਲੀਗ ਫ਼ੁੱਟਬਾਲ 'ਚ ਵਾਲੇਂਸੀਆ ਨੂੰ 3-1 ਨਾਲ ਹਰਾਇਆ। ਫਾਟੀ ਨੇ ਇਕ ਗੋਲ ਕਰਨ ਦੇ ਇਲਾਵਾ ਟੀਮ ਨੂੰ ਇਕ ਪੈਨਲਟੀ ਵੀ ਦਿਵਾਈ।
ਮੇਂਫਿਸ ਡਿਪੇ ਤੇ ਫਿਲੀਪੇ ਕਾਊਂਟਿਨਹੋ ਨੇ ਵੀ ਬਾਰਸੀਲੋਨਾ ਦੇ ਲਈ ਗੋਲ ਕੀਤੇ। ਇਸ ਜਿੱਤ ਦੇ ਬਾਅਦ ਹੁਣ ਬਾਰਸੀਲੋਨਾ ਸਤਵੇਂ ਸਥਾਨ 'ਤੇ ਹੈ ਤੇ ਉਸ ਨੂੰ ਇਕ ਮੈਚ ਹੋਰ ਖੇਡਣਾ ਹੈ। ਗੋਡੇ ਦੀ ਸੱਟ ਕਾਰਨ 10 ਮਹੀਨੇ ਮੈਦਾਨ ਤੋਂ ਦੂਰ ਰਹੇ ਫਾਟੀ ਨੇ ਪਿਛਲੇ ਮਹੀਨੇ ਵਾਪਸੀ ਕੀਤੀ ਤੇ ਲਗਾਤਾਰ ਤਿੰਨ ਮੈਚਾਂ 'ਚ ਬਦਲਵੇਂ ਖਿਡਾਰੀ ਦੇ ਤੌਰ 'ਤੇ ਆਏ।
ਪਹਿਲੀ ਵਾਰ ਉਹ ਇਸ ਮੈਚ 'ਚ ਸ਼ੁਰੂਆਤੀ ਟੀਮ 'ਚ ਸਨ। ਮੇਸੀ ਬਾਰਸੀਲੋਨਾ ਦੇ ਨਾਲ ਕਰਾਰ ਖ਼ਤਮ ਹੋਣ ਦੇ ਬਾਅਦ ਪੈਰਿਸ ਸੇਂਟ ਜਰਮੇਨ ਦੇ ਲਈ ਖੇਡ ਰਹੇ ਹਨ। ਹੋਰਨਾਂ ਮੈਚਾਂ 'ਚ ਤੀਜੇ ਸਥਾਨ 'ਤੇ ਕਾਬਜ ਸੇਵਿਲਾ ਨੇ ਸੇਲਟਾ ਵਿਗੋ ਨੂੰ 1-0 ਨਾਲ ਹਰਾਇਆ। ਜਦਕਿ ਓਸਾਨੁਆ ਨੇ ਵਿਲਾਰੀਆਲ ਨੂੰ 2-1 ਨਾਲ ਹਰਾਇਆ। ਰਾਓ ਵਾਲੇਕਾਨੋ ਨੇ ਐਲਚੇ ਨੂੰ 2-1 ਨਾਲ ਹਰਾਇਆ।
ਭਾਰਤੀ ਟੀਮ ਦੇ ਮੁੱਖ ਕੋਚ ਦੇ ਵੱਖ-ਵੱਖ ਅਹੁਦਿਆਂ ’ਤੇ ਨਿਕਲੀ ਭਰਤੀ
NEXT STORY