ਵੁਹਾਨ, (ਬਿਊਰੋ)— ਆਸਟਰੇਲੀਆ ਦੀ ਐਸ਼ਲੇਗ ਬਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫ੍ਰੈਂਚ ਓਪਨ ਚੈਂਪੀਅਨ ਜੇਲੇਨਾ ਓਸਤਾਪੇਂਕੋ ਨੂੰ ਸ਼ੁੱਕਰਵਾਰ ਨੂੰ 6-3, 6-0 ਨਾਲ ਹਰਾ ਕੇ ਵੁਹਾਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ।
ਗੈਰ ਦਰਜਾ ਪ੍ਰਾਪਤ ਬਾਰਟੀ ਨੇ 7 ਐੱਸ ਅਤੇ 15 ਵਿਨਰਸ ਲਗਾਉਂਦੇ ਹੋਏ ਲਾਤਵੀਆ ਦੀ ਓਸਤਾਪੇਂਕੋ ਨੂੰ ਹਰਾਇਆ। ਓਸਤਾਪੇਂਕੋ ਦੀ ਇਸ ਹਾਰ ਦੇ ਨਾਲ ਜੇਤੂ ਮੁਹਿੰਮ ਰੁਕ ਗਈ ਹੈ। ਉਹ ਪਿਛਲੇ ਹਫਤੇ ਸੋਲ 'ਚ ਖਿਤਾਬ ਜਿੱਤਣ ਸਮੇਤ 8 ਮੈਚਾਂ ਤੋਂ ਅਜੇਤੂ ਸੀ। ਵਿਸ਼ਵ ਦੀ 37ਵੇਂ ਨੰਬਰ ਦੀ ਖਿਡਾਰਨ ਦਾ ਇਹ ਪਹਿਲਾ ਪ੍ਰੀਮੀਅਰ 5 ਫਾਈਨਲ ਹੈ ਜਿੱਥੇ ਉਸ ਦਾ ਮੁਕਾਬਲਾ ਫ੍ਰਾਂਸ ਦੀ ਕੈਰੋਲਿਨ ਗਾਰਸੀਆ ਨਾਲ ਹੋਵੇਗਾ।
ਵਾਈ. ਐੱਫ. ਸੀ. ਰੁੜਕਾ ਕਲਾਂ ਨੂੰ ਭਾਰਤੀ ਫੁੱਟਬਾਲ ਫੈੱਡਰੇਸ਼ਨ ਵਲੋਂ ਮਿਲੀ ਮਾਨਤਾ
NEXT STORY