ਜਲੰਧਰ— ਹਰ ਸਾਲ ਪੰਜਾਬ ਕੇਸਰੀ ਤੇ ਜਗ ਬਾਣੀ ਦੇ ਸਹਿਯੋਗ ਨਾਲ ਫੁੱਟਬਾਲ ਤੇ ਕਬੱਡੀ ਲੀਗ ਕਰਾਉਣ ਵਾਲੇ ਯੂਥ ਫੁੱਟਬਾਲ ਕਲੱਬ (ਵਾਈ. ਐੱਫ. ਸੀ.) ਰੁੜਕਾ ਕਲਾਂ (ਜਲੰਧਰ) ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਭਾਰਤੀ ਫੁੱਟਬਾਲ ਫੈੱਡਰੇਸ਼ਨ ਨੇ ਉਸ ਨੂੰ ਮਾਨਤਾ ਦੇ ਦਿੱਤੀ ਹੈ, ਜਿਸ ਕਾਰਨ ਹੁਣ ਵਾਈ. ਐੱਫ. ਸੀ. ਦੇਸ਼ ਦੇ ਪ੍ਰਮੁੱਖ ਕਲੱਬਾਂ ਵਿਚ ਸ਼ਾਮਲ ਹੋ ਗਿਆ ਹੈ। ਇਸ ਦੇ ਨਾਲ ਹੀ ਹੁਣ ਵਾਈ. ਐੱਫ. ਸੀ. ਦੀਆਂ ਅੰਡਰ-14 ਤੇ 17 ਫੁੱਟਬਾਲ ਟੀਮਾਂ ਸਿੱਧੇ ਆਈ ਲੀਗ 'ਚ ਹਿੱਸਾ ਲੈ ਸਕਣਗੀਆਂ।
ਭਾਰਤੀ ਫੁੱਟਬਾਲ ਫੈੱਡਰੇਸ਼ਨ ਵਲੋਂ ਮਿਲੇ ਪ੍ਰਮਾਣ ਪੱਤਰ ਨੂੰ ਦਿਖਾਉਂਦਿਆਂ ਸੰਸਥਾ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਉਨ੍ਹਾਂ ਦੀ ਸੰਸਥਾ ਖੇਡਾਂ ਵਿਚ ਨੌਜਵਾਨਾਂ ਤੇ ਬੱਚਿਆਂ ਦੇ ਵਿਕਾਸ ਲਈ ਕੰਮ ਕਰਦੀ ਆ ਰਹੀ ਹੈ।
5ਵੇਂ ਵਨਡੇ ਮੈਚ 'ਚ ਇੰਗਲੈਂਡ ਨੇ ਵਿੰਡੀਜ਼ ਨੂੰ 9 ਵਿਕਟਾਂ ਨਾਲ ਹਰਾਇਆ
NEXT STORY