ਮੈਲਬੋਰਨ- ਦੁਨੀਆ ਦੀ ਨੰਬਰ ਇਕ ਖਿਡਾਰੀ ਐਸ਼ ਬਾਰਟੀ ਨੇ ਆਸਟਰੇਲੀਆਈ ਓਪਨ ਟੈਨਿਸ ਟੂਨਾਮੈਂਟ ਦੇ ਮਹਿਲਾ ਸਿੰਗਲਜ਼ ਫਾਈਨਲ ਵਿਚ ਜਗ੍ਹਾ ਬਣਾ ਕੇ ਵੀਰਵਾਰ ਨੂੰ 42 ਸਾਲ ਦੇ ਸੋਕੇ ਨੂੰ ਖਤਮ ਕੀਤਾ। ਬਾਰਟੀ ਨੇ ਸੈਮੀਫਾਈਨਲ ਵਿਚ ਇਕਪਾਸੜ ਮੁਕਾਬਲੇ ਵਿਚ ਅਮਰੀਕਾ ਦੀ ਮੇਡੀਸਨ ਕ੍ਰੀਜ਼ ਨੂੰ 6-1, 6-3 ਨਾਲ ਹਰਾਇਆ ਤੇ ਹੁਣ ਉਸਦੀਆਂ ਨਜ਼ਰਾਂ ਇਕ ਹੋਰ ਮੁਕਾਬਲਾ ਜਿੱਤ ਕੇ 1978 ਤੋਂ ਬਾਅਦ ਆਸਟਰੇਲੀਆਈ ਓਪਨ ਦਾ ਖਿਤਾਬ ਜਿੱਤਣ ਵਾਲੀ ਮੇਜ਼ਬਾਨ ਦੇਸ਼ ਦੀ ਪਹਿਲੀ ਖਿਡਾਰੀ ਬਣਨ 'ਤੇ ਟਿਕੀਆਂ ਹੋਈਆਂ ਹਨ। ਬਾਰਟੀ ਦੀ ਰਾਹ 'ਚ ਡੇਨੀਅਲ ਕੋਲਿੰਸ ਖੜ੍ਹੀ ਹੈ। ਅਮਰੀਕਾ ਦੀ ਇਸ 28 ਸਾਲਾ ਖਿਡਾਰੀ ਨੇ ਸੈਮੀਫਾਈਨਲ ਵਿਚ 2020 ਫ੍ਰੈਂਚ ਓਪਨ ਚੈਂਪੀਅਨ ਇਗਾ ਸਵਿਯਾਟੇਕ ਨੂੰ ਸਿੱਧੇ ਸੈੱਟਾਂ ਵਿਚ 6-4, 6-1 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਇਹ ਖ਼ਬਰ ਪੜ੍ਹੋ- WI v ENG : ਵਿੰਡੀਜ਼ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ
ਮਹਿਲਾ ਸਿੰਗਲਜ਼ ਫਾਈਨਲ ਸ਼ਨੀਵਾਰ ਨੂੰ ਖੇਡਿਆ ਜਾਵੇਗਾ। ਕੋਲਿੰਸ ਨੇ ਕਿਹਾ ਕਿ ਬਾਰਟੀ ਦੇ ਘਰੇਲੂ ਗ੍ਰੈਂਡ ਸਲੈਮ ਟੂਰਨਾਮੈਂਟ ਵਿਚ ਖਿਤਾਬੀ ਮੁਕਾਬਲੇ 'ਚ ਉਸ ਨਾਲ ਭਿੜਨ ਦਾ ਮੌਕਾ ਸ਼ਾਨਦਾਰ ਹੋਵੇਗਾ। ਬਾਰਟੀ 1980 ਵਿਚ ਵੇਂਡੀ ਟਰਨਬੁਲ ਤੋਂ ਬਾਅਦ ਆਪਣੇ ਘਰੇਲੂ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਆਸਟਰੇਲੀਆ ਦੀ ਪਹਿਲੀ ਮਹਿਲਾ ਖਿਡਾਰੀ ਹੈ। ਆਸਟਰੇਲੀਆ ਦੀ ਕੋਈ ਖਿਡਾਰੀ 1978 ਵਿਚ ਕ੍ਰਿਸ ਓ ਨੀਲ ਤੋਂ ਬਾਅਦ ਆਸਟਰੇਲੀਆਈ ਓਪਨ ਦਾ ਖਿਤਾਬ ਨਬੀਂ ਜਿੱਤ ਸਕੀ। ਚੋਟੀ ਰੈਂਕਿੰਗ ਵਾਲੀ ਬਾਰਟੀ ਨੇ ਸੈਮੀਫਾਈਨਲ ਤੱਕ ਦੇ ਆਪਣੇ ਸਫਰ ਦੇ ਦੌਰਾਨ ਸਿਰਫ 17 ਗੇਮ ਹਾਰਨ ਤੇ ਉਨ੍ਹਾਂ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2017 ਅਮਰੀਕੀ ਓਪਨ ਉਪ ਜੇਤੂ ਕੀਜ਼ ਦੇ ਵਿਰੁੱਧ ਦਬਦਬਾ ਬਣਾਇਆ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦੇ ਨਾਲ ਸਾਰੇ ਮੈਚ ਇਕ ਹੀ ਮੈਦਾਨ 'ਤੇ ਹੋਣਗੇ : ਨਿਊਜ਼ੀਲੈਂਡ ਕ੍ਰਿਕਟ ਟੀਮ
ਬਾਰਟੀ ਨੇ ਵਿੰਬਲਡਨ ਵਿਚ ਗਰਾਸੀ ਕੋਰਟ ਅਤੇ ਫ੍ਰੈਂਚ ਓਪਨ ਵਿਚ ਕਲੇ ਕੋਰਟ 'ਤੇ ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ ਅਤੇ ਉਹ ਹਾਰਡ ਕੋਰਟ 'ਤੇ ਖਿਤਾਬ ਜਿੱਤਣ ਤੋਂ ਇਕ ਜਿੱਤ ਦੂਰ ਹੈ। ਕੋਲਿੰਸ ਨੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਜਗ੍ਹਾ ਬਣਾਈ। ਵੀਰਵਾਰ ਨੂੰ ਦੋਵੇਂ ਹੀ ਸੈਮੀਫਾਈਨਲ ਸਿੱਧੇ ਸੈੱਟ ਵਿਚ ਖਤਮ ਹੋਈ। ਬਾਰਚੀ ਨੇ ਕੀਜ਼ ਦੇ ਅੱਠ ਦੇ ਮੁਕਾਬਲੇ 20 ਵਿਨਰ ਲਗਾਏ। ਉਨ੍ਹਾਂ ਨੇ 6 ਬ੍ਰੇਕ ਪੁਆਇੰਟ ਵਿਚੋਂ ਚਾਰ ਅੰਕ ਬਣਾਏ ਤੇ ਆਪਣੀ ਸਰਵਿਸ 'ਤੇ ਦੋਵੇਂ ਬ੍ਰੇਕ ਪੁਆਇੰਟ ਬਚਾਏ। ਟੂਰਨਾਮੈਂਟ ਵਿਚ ਹੁਣ ਤੱਕ 6 ਮੈਚਾਂ 'ਚ ਬਾਰਟੀ ਨੇ ਸਿਰਫ ਇਕ ਵਾਰ ਆਪਣੀ ਸਰਵਿਸ ਗੁਆਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ20 ਤੋਂ 6 ਮਹੀਨੇ ਦੇ ਲਈ ਦੂਰ ਹੋਏ ਤਮੀਮ ਇਕਬਾਲ, ਇਸ ਲਈ ਲਿਆ ਫੈਸਲਾ
NEXT STORY