ਕੇਪਟਾਊਨ– ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗੀਸੋ ਰਬਾਡਾ ਨੇ ਵਿਸ਼ਵ ਪੱਧਰੀ ਮਹਾਮਾਰੀ ਤੋਂ ਸੁਰੱਖਿਅਤ ਰਹਿਣ ਲਈ ਬਣਾਏ ਗਏ ਬਾਓ ਬਬਲ ਦੀ ਆਪਣੇ ਹੀ ਅੰਦਾਜ਼ ਵਿਚ ਵਿਆਖਿਆ ਕਰਦੇ ਹੋਏ ਕਿਹਾ ਕਿ ਬਾਓ ਬਬਲ ਇਕ ਆਲੀਸ਼ਾਨ ਜੇਲ ਦੀ ਤਰ੍ਹਾਂ ਹੈ।
ਰਬਾਡਾ ਨੇ ਕਿਹਾ, ''ਬਾਓ ਬਬਲ ਵਿਚ ਰਹਿਣਾ ਵੈਸੇ ਥੋੜ੍ਹਾ ਮੁਸ਼ਕਿਲ ਹੈ ਕਿਉਂਕਿ ਤੁਸੀਂ ਕਿਸੇ ਨਾਲ ਸੰਪਰਕ ਨਹੀਂ ਕਰ ਸਕਦੇ। ਤੁਸੀਂ ਇਕ ਤਰ੍ਹਾਂ ਨਾਲ ਆਪਣੀ ਆਜ਼ਾਦੀ ਗੁਆ ਦਿੰਦੇ ਹੋ ਪਰ ਇਹ ਹਮੇਸ਼ਾ ਜਤਾਉਂਦਾ ਰਹਿੰਦਾ ਹੈ ਕਿ ਅਸੀਂ ਲੱਕੀ ਹਾਂ ਕਿਉਂਕਿ ਇਸ ਮਹਾਮਾਰੀ ਦੇ ਕਾਰਣ ਕਈ ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ ਤੇ ਲੋਕ ਅਜੇ ਵੀ ਸੰਘਰਸ਼ ਕਰ ਰਹੇ ਹਨ । ਇਸ ਲਈ ਸਾਨੂੰ ਜਿਹੜਾ ਮੌਕਾ ਮਿਲ ਰਿਹਾ ਹੈ, ਉਸਦੇ ਲਈ ਹਮੇਸ਼ਾ ਧੰਨਵਾਦੀ ਰਹਿਣਾ ਚਾਹੀਦਾ ਹੈ।''
ਤੇਜ਼ ਗੇਂਦਬਾਜ਼ ਨੇ ਕਿਹਾ,''ਸਾਡੇ ਨਾਲ ਬੁਰਾ ਵਰਤਾਓ ਵੀ ਨਹੀਂ ਹੁੰਦਾ ਹੈ ਤੇ ਅਸੀਂ ਸ਼ਾਨਦਾਰ ਹੋਟਲਾਂ ਵਿਚ ਰੁਕਦੇ ਹਾਂ ਤੇ ਸ਼ਾਨਦਾਰ ਖਾਣਾ ਵੀ ਖਾਂਦੇ ਹਾਂ। ਇਹ ਸਥਿਤੀ ਉਸੇ ਤਰ੍ਹਾਂ ਹੈ ਜਿਵੇਂ ਟੌਫੀ ਦੀ ਦੁਕਾਨ 'ਤੇ ਖੜ੍ਹੇ ਇਕ ਬੱਚੇ ਨੂੰ ਉਹ ਨਹੀਂ ਮਿਲ ਰਿਹਾ, ਜੋ ਉਸ ਨੂੰ ਚਾਹੀਦਾ ਹੈ। ਇਹ ਸਮਾਂ ਬੇਹੱਦ ਮੁਸ਼ਕਿਲ ਹੁੰਦਾ ਹੈ ਕਿਉਂਕਿ ਤੁਸੀਂ ਚਾਰੋ ਪਾਸੇ ਦੀਵਾਰਾਂ ਨਾਲ ਘਿਰੇ ਰਹਿੰਦੇ ਹੋ ਜਿਹੜੀ ਮਾਨਸਿਕ ਰੂਪ ਨਾਲ ਅਸਰ ਕਰਦੀ ਹੈ ਪਰ ਸਾਨੂੰ ਚੰਗੀਆਂ ਚੀਜ਼ਾਂ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਇਕ ਵਾਰ ਅਸੀਂ ਖੇਡਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਇਹ ਸਮਾਂ ਵੀ ਨਿਕਲ ਜਾਂਦਾ ਹੈ।''
ਸਕਿਲਿੰਗ ਓਪਨ ਸ਼ਤਰੰਜ : ਵਿਦਿਤ ਨੂੰ ਹਰਾ ਕੇ ਅਨੀਸ਼ ਨੇ ਬਣਾਈ ਬੜ੍ਹਤ
NEXT STORY