ਕੋਲਕਾਤਾ/ਮੁੰਬਈ- ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਸੀਮ ਜਾਫਰ ਨੂੰ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਮੀਰਪੁਰ ਸਥਿਤ ਆਪਣੀ ਅਕੈਡਮੀ ਲਈ ਬੱਲੇਬਾਜ਼ੀ ਸਲਾਹਕਾਰ ਨਿਯੁਕਤ ਕੀਤਾ ਹੈ। ਬੀ. ਸੀ. ਬੀ. ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਬੀ. ਸੀ. ਬੀ. ਖੇਡ ਵਿਕਾਸ ਪ੍ਰਬੰਧਕ ਕੈਸਰ ਅਹਿਮਦ ਨੇ ਕਿਹਾ ਕਿ ਜਾਫਰ ਨੂੰ ਮੀਰਪੁਰ 'ਚ ਬੀ. ਸੀ. ਬੀ. ਅਕਾਦਮੀ 'ਚ ਬੱਲੇਬਾਜ਼ੀ ਸਲਾਹਕਾਰ ਦੇ ਤੌਰ 'ਤੇ ਮਈ ਤੋਂ ਅਪ੍ਰੈਲ 2020 ਤੱੱਕ ਇਕ ਸਾਲ ਦਾ ਇਕਰਾਰਨਾਮੇ ਦੇ ਲਈ ਰੱਖਿਆ ਗਿਆ ਹੈ। ਪਹਿਲਾਂ ਉਹ ਅਕਾਦਮੀ 'ਚ ਅੰਡਰ-16 ਤੇ ਅੰਡਰ-19 ਸਾਲਾ ਵਰਗ ਦੀ ਟੀਮਾਂ ਨੂੰ ਕੋਚਿੰਗ ਦੇਣਗੇ। ਇਸ ਤੋਂ ਬਾਅਦ ਉਸ ਨੇ ਬੀ. ਸੀ. ਬੀ. ਹਾਈ ਪ੍ਰਫੋਰਮੈਨਸ ਯੂਨਿਟ 'ਚ ਬੱਲੇਬਾਜ਼ੀ ਦੇ ਤੌਰ 'ਤੇ ਨਿਯੁਕਤ ਕੀਤਾ ਜਾ ਸਕਦਾ ਹੈ। ਇਹ ਪਤਾ ਲੱਗਿਆ ਹੈ ਕਿ 41 ਸਾਲਾ ਜਾਫਰ ਬੰਗਲਾਦੇਸ਼ ਦੇ ਨੋਜਵਾਨ ਬੱਲੇਬਾਜ਼ਾਂ ਦੇ ਨਾਲ 6 ਮਹੀਨੇ ਬਤੀਤ ਕਰਨਗੇ। ਜਾਫਰ ਨੇ ਭਾਰਤ ਵਲੋਂ 31 ਟੈਸਟ ਮੈਚਾਂ 'ਚ 1944 ਦੌੜਾਂ ਬਣਾਈਆਂ। ਉਹ 2 ਵਨ ਡੇ ਅੰਤਰਰਾਸ਼ਟਰੀ ਮੈਚਾਂ 'ਚ ਵੀ ਖੇਡੇ ਸਨ।
ਕੇਨਾਨ 15ਵੇਂ ਸਥਾਨ 'ਤੇ ਰਿਹਾ, ਪੁਰਸ਼ ਟ੍ਰੈਪ ਟੀਮ ਤੀਜੇ ਵਿਸ਼ਵ ਕੱਪ ਫਾਈਨਲ ਤੋਂ ਖੁੰਝੀ
NEXT STORY