ਸਪੋਰਟਸ ਡੈਸਕ— ਏਸ਼ੀਆ ਇਲੈਵਨ ਅਤੇ ਵਰਲਡ ਇਲੈਵਨ ਵਿਚਾਲੇ ਅਗਲੇ ਸਾਲ 16 ਅਤੇ 20 ਮਾਰਚ ਨੂੰ ਬੰਗਲਾਦੇਸ਼ ਦੇ ਢਾਕਾ 'ਚ ਦੋ ਮੈਚਾਂ ਦੀ ਟੀ-20 ਸੀਰੀਜ਼ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੀਰੀਜ਼ 'ਚ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਨਾ ਖੇਡਣ ਦੀ ਗੱਲ ਕਹੀ ਹੈ। ਇਸ ਗੱਲ 'ਤੇ ਹੁਣ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਭੜਕ ਗਿਆ ਹੈ। ਪੀ. ਸੀ. ਬੀ. ਨੇ ਇਸ ਨੂੰ ਮੰਦਭਾਗਾ ਦਸਦੇ ਹੋਏ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਦਾ ਦੋਸ਼ ਲਾਇਆ ਹੈ। 2 ਟੀ-20 ਮੈਚਾਂ ਦੀ ਇਹ ਸੀਰੀਜ਼ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬ ਉਹ ਰਹਿਮਾਨ ਦੀ ਜਨਮ ਸ਼ਤਾਬਦੀ 'ਤੇ ਰੱਖੀ ਗਈ ਹੈ।
ਪੀ. ਸੀ. ਬੀ. ਨੇ ਕਿਹਾ ਕਿ ਉਨ੍ਹਾਂ ਨੂੰ ਇਸ ਟੀ-20 ਸੀਰੀਜ਼ ਤੋਂ ਪਰੇ ਰੱਖ ਕੇ ਪਾਕਿਸਤਾਨੀ ਖਿਡਾਰੀਆਂ ਦਾ ਗਲਤ ਅਕਸ ਪੇਸ਼ ਕੀਤਾ ਜਾ ਰਿਹਾ ਹੈ। ਰਿਪੋਰਟਸ ਦੇ ਮੁਤਾਬਕ ਪੀ. ਸੀ. ਬੀ. ਨੇ ਕਿਹਾ ਕਿ ਏ. ਸੀ. ਸੀ. ਨਾਲ ਹੋਈ ਮੀਟਿੰਗ 'ਚ ਉਨ੍ਹਾਂ ਨੇ ਸਾਫ ਕੀਤਾ ਹੈ ਕਿ ਤਰੀਕਾਂ 'ਚ ਬਦਲਾਅ ਹੋਣ ਨਾਲ ਪਾਕਿਸਤਾਨੀ ਖਿਡਾਰੀ ਵੀ ਇਸ ਸੀਰੀਜ਼ 'ਚ ਸ਼ਾਮਲ ਹੋ ਸਕਦੇ ਹਨ। ਦਰਅਸਲ, ਇਸ ਸੀਰੀਜ਼ ਦੇ ਦੌਰਾਨ ਪਾਕਿਸਤਾਨ 'ਚ ਘਰੇਲੂ ਟੀ-20 ਲੀਗ ਪਾਕਿਸਤਾਨ ਸੁਪਰ ਲੀਗ ਦਾ ਆਯੋਜਨ ਹੋਣਾ ਹੈ।
ਪੀ. ਸੀ. ਬੀ. ਨੇ ਬਿਆਨ 'ਚ ਕਿਹਾ ਕਿ 16 ਅਤੇ 20 ਮਾਰਚ ਨੂੰ ਏਸ਼ੀਅਨ ਇਲੈਵਨ ਅਤੇ ਵਰਲਡ ਇਲੈਵਨ ਵਿਚਾਲੇ ਕ੍ਰਿਕਟ ਮੁਕਾਬਲਾ ਖੇਡਿਆ ਜਾਣਾ ਹੈ ਜਦਕਿ ਪੀ. ਐੱਸ. ਐੱਲ. ਮਾਰਚ 22 ਤਕ ਚਲੇਗਾ। ਦੋਵੇਂ ਹੀ ਸੀਰੀਜ਼ ਅਜਿਹੀਆਂ ਹਨ ਜਿਨ੍ਹਾਂ ਦੀਆਂ ਤਰੀਕਾਂ 'ਚ ਬਦਲਾਅ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਅਸੀਂ ਬੀ. ਸੀ. ਬੀ. ਤੋਂ ਖੇਦ ਵੀ ਜਤਾਇਆ ਸੀ। ਸਾਡੇ ਵੱਲੋਂ ਲਿਖਤੀ ਅਤੇ ਜ਼ੁਬਾਨੀ ਦੋਵੇਂ ਤੌਰ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਖਿਡਾਰੀ ਸੀਰੀਜ਼ ਲਈ ਉਪਲਬਧ ਨਹੀਂ ਹੋ ਸਕਣਗੇ ਅਤੇ ਉਨ੍ਹਾਂ ਨੇ ਇਸ ਨੂੰ ਸਮਝਦੇ ਹੋਏ ਸਾਡੀ ਗੱਲ ਨੂੰ ਮੰਨ ਲਿਆ ਸੀ। ਜ਼ਿਕਰਯੋਗ ਹੈ ਕਿ ਦੋਵੇਂ ਹੀ ਮੈਚਾਂ ਨੂੰ ਅਧਿਕਾਰਤ ਦਰਜਾ ਦਿੱਤੇ ਜਾਣ ਲਈ ਕੌਮਾਂਤਰੀ ਕ੍ਰਿਕਟ ਕਾਊਂਸਲ ਤੋਂ ਸਿਫਾਰਸ਼ ਕੀਤੀ ਗਈ ਹੈ।
ਕਨੇਰੀਆ ਦੇ ਬਿਆਨ 'ਤੇ ਗੌਤਮ ਗੰਭੀਰ ਨੇ ਪਾਕਿਸਤਾਨ ਨੂੰ ਲਿਆ ਲੰਮੇਂ ਹੱਥੀਂ
NEXT STORY