ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਇਸ ਸਾਲ ਭਾਰਤ ਵਿਚ ਹੋਣ ਵਾਲੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ. ) ਦੇ ਟੀ 20 ਵਿਸ਼ਵ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਪ੍ਰਤੀਬੱਧ ਹੈ। ਬੋਰਡ ’ਤੇ ਪਿਛਲੇ ਮਹੀਨੇ ਸ਼ੁਰੂ ਹੋਈ ਇੰਡੀਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜ਼ਨ ਨੂੰ ਅੱਧ ਵਿਚਕਾਰ ਹੀ ਮੁਲਤਵੀ ਕਰਨ ਤੋਂ ਬਾਅਦ ਟੂਰਨਾਮੈਂਟ ਦੇ ਆਯੋਜਨ ਨੂੰ ਲੈ ਕੇ ਸਵਾਲ ਖਡ਼੍ਹੇ ਹੋ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ ਇਸ ਵਾਰ ਆਈਪੀਐਲ ਕਰਾਇਆ ਜਾ ਰਿਹਾ ਸੀ ਪਰ ਇਸ ਬਾਇਓ ਬਬਲ ਵਿਚ ਖਿਡਾਰੀਆਂ ਦੇ ਸੰਕ੍ਰਮਿਤ ਹੋ ਜਾਣ ਤੋਂ ਬਾਅਦ ਵਿਚਕਾਰ ਵਿਚ ਰੋਕਣ ਦਾ ਫੈਸਲਾ ਲੈਣਾ ਪਿਆ।
ਜਾਣਕਾਰੀ ਮੁਤਾਬਕ ਬੀਸੀਸੀਆਈ 10 ਦਿਨ ਬਾਅਦ ਭਾਵ 29 ਮਈ ਨੂੰ ਸਾਲਾਨਾ ਮੀਟਿੰਗ ਵਿਚ ਟੀ-20 ਵਿਸ਼ਵ ਕੱਪ ਨੂੰ ਲੈ ਕੇ ਚਰਚਾ ਕਰਨਗੀ। ਆਈ. ਸੀ. ਸੀ. ਦੇ ਨਾਲ ਬੀ. ਸੀ. ਸੀ. ਆਈ. ਇਕ ਜੂਨ ਨੂੰ ਮੀਟਿੰਗ ਹੋਣੀ ਹੈ। ਜਾਣਕਾਰੀ ਮੁਤਾਬਕ ਆਈ. ਸੀ. ਸੀ. ਦੇ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਬੀ. ਸੀ. ਸੀ. ਆਈ. ਭਾਰਤ ਵਿਚ ਇਸ ਸਾਲ ਹੋਣ ਵਾਲੀ ਆਗਾਮੀ ਟੀ20 ਵਿਸ਼ਵ ਕੱਪ ਨੂੰ ਲੈ ਕੇ 29 ਮਈ ਨੂੰ ਵਿਸ਼ੇਸ਼ ਆਮ ਸਭਾ ਦੀ ਇਕ ਮੀਟਿੰਗ ਕਰੇਗਾ।
ਇਸ ਦੀ ਜਾਣਕਾਰੀ ਦਿੰਦੇ ਹੋਏ ਸੂਤਰ ਨੇ ਕਿਹਾ,‘ਇਕ ਜੂਨ ਨੂੰ ਆਈ. ਸੀ. ਸੀ. ਦੇ ਨਾਲ ਮੀਟਿੰਗ ਹੋਣੀ ਹੈ। ਉਸ ਤੋਂ ਪਹਿਲਾਂ ਠੀਕ ਪਹਿਲਾਂ ਅਸੀਂ ਆਪਣੀ ਮੀਟਿੰਗ ਵਿਚ ਇਸ ਗੱਲ ’ਤੇ ਖਾਸ ਤੌਰ ’ਤੇ ਚਰਚਾ ਕਰਾਂਗੇ ਕਿ ਕੋਰੋਨਾ ਮਹਾਮਾਰੀ ਦੌਰਾਨ ਆਗਾਮੀ ਟੀ20 ਵਿਸ਼ਵ ਕੱਪ ਦੇ ਆਯੋਜਨ ਦੀ ਤਿਆਰੀ ਕਿਵੇਂ ਕਰਨੀ ਹੈ।’
ਇਸ ਸਾਲ ਅਕਤੂਬਰ ਨਵੰਬਰ ਵਿਚ ਭਾਰਤ ਵਿਚ ਹੋਣ ਵਾਲੇ ਇਸ ਟੀ20 ਵਿਸ਼ਵ ਕੱਪ ਲਈ ਬੀ. ਸੀ. ਸੀ. ਆਈ. ਨੇ 9 ਥਾਵਾਂ ਚੁਣੀਆਂ ਹਨ। ਇਨ੍ਹਾਂ ਵਿਚ ਅਹਿਮਦਾਬਾਦ, ਮੁੰਬਈ, ਕੋਲਕਾਤਾ, ਨਵੀਂ ਦਿੱਲੀ, ਬੈਂਗਲੁਰੂ, ਹੈਦਰਾਬਾਦ, ਚੇਨਈ, ਧਰਮਸ਼ਾਲਾ ਅਤੇ ਲਖਨਊ ਸ਼ਾਮਲ ਹਨ। ਸੀਨੀਅਰ ਪਰਿਸ਼ਦ ਦੀ ਮੀਟਿੰਗ ਵਿਚ ਪਹਿਲਾਂ ਹੀ ਸਾਰੇ ਸੂਬਿਆਂ ਦੇ ਸੰਘਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਹ ਤਿਆਰੀ ਜਾਰੀ ਰੱਖਣ। ਸੂਤਰ ਨੇ ਅੱਗੇ ਦੱਸਿਆ ਕਿ ਟੀ20 ਵਿਸ਼ਵ ਕੱਪ ਤੋਂ ਇਲਾਵਾ ਇਸ ਮੀਟਿੰਗ ਵਿਚ ਮਹਿਲਾ ਕ੍ਰਿਕਟ ਬਾਰੇ ਵੀ ਚਰਚਾ ਹੋਵੇਗੀ।
ECB ਤੇ ਕ੍ਰਿਕਟ ਆਸਟ੍ਰੇਲੀਆ ਨੇ ਕੀਤਾ ਏਸ਼ੇਜ਼ ਸੀਰੀਜ਼ ਦਾ ਐਲਾਨ, ਦੇਖੋ ਪੂਰਾ ਸ਼ਡਿਊਲ
NEXT STORY