ਨਵੀਂ ਦਿੱਲੀ (ਭਾਸ਼ਾ)– ਚੰਡੀਗੜ੍ਹ ਵਿਚ ਖੇਡੇ ਗਏ ਇਕ ਟੀ-20 ਮੈਚ ਦੀ ਅਜਿਹੀ ਆਨਲਾਈਨ ਸਟ੍ਰੀਮਿੰਗ ਕੀਤੀ ਗਈ, ਜਿਵੇਂ ਇਹ ਮੈਚ ਸ਼੍ਰੀਲੰਕਾ ਵਿਚ ਖੇਡਿਆ ਗਿਆ ਹੋਵੇ ਤੇ ਬੀ. ਸੀ. ਸੀ .ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏ. ਸੀ. ਯੂ.), ਪੰਜਾਬ ਪੁਲਸ ਤੇ ਸ਼੍ਰੀਲੰਕਾ ਕ੍ਰਿਕਟ ਬੋਰਡ ਇਸਦੀ ਜਾਂਚ ਵਿਚ ਰੁੱਝੇ ਹੋਏ ਹਨ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ ਤੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।
‘ਇੰਡੀਅਨ ਐਕਸਪ੍ਰੈੱਸ’ ਦੀ ਸ਼ੁੱਕਰਵਾਰ ਨੂੰ ਰਿਪੋਰਟ ਅਨੁਸਾਰ ਇਹ ਮੈਚ 29 ਜੂਨ ਨੂੰ ਖੇਡਿਆ ਗਿਆ ਸੀ, ਜਿਹੜਾ ਚੰਡੀਗੜ੍ਹ ਤੋਂ 16 ਕਿਲੋਮੀਟਰ ਦੂਰ ਸਵਾਰਾ ਪਿੰਡ ਵਿਚ ਹੋਇਆ ਸੀ ਪਰ ਇਸ ਨੂੰ ਸ਼੍ਰੀਲੰਕਾ ਦੇ ਬਾਦੁਲਾ ਸ਼ਹਿਰ ਵਿਚ ‘ਯੂਥ ਟੀ-20 ਲੀਗ’ ਮੈਚ ਦੇ ਤੌਰ ’ਤੇ ਸਟ੍ਰੀਮ ਕੀਤਾ ਗਿਆ। ਬਾਦੁਲਾ ਸ਼ਹਿਰ ਯੂਥ ਪ੍ਰਾਂਤ ਕ੍ਰਿਕਟ ਸੰਘ ਦਾ ਘਰੇਲੂ ਮੈਦਾਨ ਹੈ। ਪੰਜਾਬ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਹ ਤੈਅ ਕਰਨ ਲਈ ਇਸਦੀ ਜਾਂਚ ਚੱਲ ਰਹੀ ਹੈ ਕਿ ਕਿਤੇ ਇਸ ਵਿਚ ਸੱਟੇਬਾਜ਼ੀ ਗਿਰੋਹ ਤਾਂ ਸ਼ਾਮਲ ਨਹੀਂ ਸੀ ਤੇ ਬੀ. ਸੀ. ਸੀ.ਆਈ . ਵੀ ਇਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਜਾਣਕਾਰੀ ਹਾਸਲ ਕਰਨ ਲਈ ਇਸ ’ਤੇ ਨਜ਼ਰ ਲਾਈ ਹੋਏ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਕਿ ਉਸ ਨੂੰ ਸ਼੍ਰੀਲੰਕਾ ਵਿਚ ਇਸ ਤਰ੍ਹਾਂ ਦੀ ਮੈਚ ਦੀ ਯੋਜਨਾ ਦੀ ਕੋਈ ਜਾਣਕਾਰੀ ਨਹੀਂ ਹੈ।
ਬੀ. ਸੀ. ਸੀ. ਆਈ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਪ੍ਰਮੁੱਖ ਅਜੀਤ ਸਿੰਘ ਨੇ ਕਿਹਾ,‘‘ਸਾਡੀ ਜਾਂਚ ਪ੍ਰਕਿਰਿਆ ਜਾਰੀ ਹੈ। ਜਦੋਂ ਅਸੀਂ ਇਸ ਵਿਚ ਸ਼ਾਮਲ ਲੋਕਾਂ ਦੇ ਬਾਰੇ ਵਿਚ ਜਾਣ ਜਾਵਾਂਗੇ, ਅਸੀਂ ਆਪਣਾ ਡਾਟਾਬੇਸ ਅਪਡੇਟ ਕਰ ਦੇਵਾਂਗੇ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਹੜੇ ਇਸ ਵਿਚ ਸ਼ਾਮਲ ਸਨ। ਹਾਲਾਂਕਿ ਸਿਰਫ ਪੁਲਸ ਹੀ ਇਸ ’ਤੇ ਕੋਈ ਕਾਰਵਾਈ ਕਰ ਸਕਦੀ ਹੈ। ਬੀ. ਸੀ. ਸੀ.ਆਈ. ਏਜੰਸੀ ਦੇ ਤੌਰ ’ਤੇ ਇਹ ਸਾਡੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ।’’ ਉਸ ਨੇ ਕਿਹਾ,‘‘ਜੇਕਰ ਇਹ ਬੀ. ਸੀ. ਸੀ. ਆਈ. ਤੋਂ ਮਾਨਤਾ ਪ੍ਰਾਪਤ ਲੀਗ ਹੁੰਦੀ ਜਾਂ ਫਿਰ ਇਸ ਵਿਚ ਖਿਡਾਰੀਆਂ ਦੀ ਹਿੱਸੇਦਾਰੀ ਹੁੰਦੀ ਤਾਂ ਅਸੀਂ ਉਨ੍ਹਾਂ ਦੇ ਖਿਲਾਫ ਕਾਰਵਾਈ ਕਰ ਸਕਦੇ ਸੀ। ਜੇਕਰ ਇਹ ਸੱਟੇਬਾਜ਼ੀ ਦੇ ਟੀਚੇ ਨਾਲ ਕੀਤਾ ਗਿਆ ਤਾਂ ਇਹ ਅਪਰਾਧ ਹੈ ਤੇ ਇਹ ਪੁਲਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਅਸੀਂ ਕੁਝ ਨਹੀਂ ਕਰ ਸਕੇ।’’ ਸ਼੍ਰੀਲੰਕਾ ਕ੍ਰਿਕਟ ਨੇ ਇਕ ਬਿਆਨ ਵਿਚ ਕਿਹਾ,‘‘ਨਾ ਤਾਂ ਸ਼੍ਰੀਲੰਕਾ ਕ੍ਰਿਕਟ ਬੋਰਡ ਤੇ ਨਾ ਹੀ ਇਸਦੀ ਮਾਨਤਾ ਪ੍ਰਾਪਤ ਇਕਾਈ ਨੂੰ ‘ਯੂਥ ਪ੍ਰੀਮੀਅਰ ਲੀਗ ਟੀ-20’ ਦੇ ਨਾਂ ਨਾਲ ਹੋਏ ਇਸ ਟੂਰਨਾਮੈਂਟ ਦੀ ਜਾਣਕਾਰੀ ਹੈ ਤੇ ਨਾ ਹੀ ਕੋਈ ਇਸਦੇ ਆਯੋਜਨ ਵਿਚ ਸ਼ਾਮਲ ਹੈ।
ਬਿਆਨ ਅਨੁਸਾਰ, ‘‘ਪਤਾ ਲੱਗਾ ਹੈ ਕਿ ਕਈ ਭਾਰਤੀ ਵੈੱਬਸਾਇਟਾਂ ਵਿਚ 29 ਜੂਨ ਨੂੰ ਸਕੋਰ ਬੋਰਡ ਦਿਖਾਇਆ ਗਿਆ ਸੀ ਕਿ ਯੂਥ ਪ੍ਰੀਮੀਅਰ ਲੀਗ ਟੀ-20 ਦਾ ਮੈਚ ਬਾਦੁਲਾ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ ਪਰ ਸ਼੍ਰੀਲੰਕਾ ਕ੍ਰਿਕਟ ਬੋਰਡ ਇਹ ਪੁਸ਼ਟੀ ਕਰਨੀ ਚਾਹੁੰਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਟੂਰਨਾਮੈਂਟ ਸ਼੍ਰੀਲੰਕਾ ਵਿਚ ਨਹੀਂ ਕੀਤਾ ਗਿਆ ਤੇ ਨਾ ਹੀ ਆਯੋਜਿਤ ਕੀਤਾ ਜਾਵੇਗਾ।’’ ਮੋਹਾਲੀ ਦੇ ਸੀਨੀਅਰ ਪੁਲਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ। ਉਪ ਪੁਲਸ ਮੁਖੀ ਕੇ. ਪੀ. ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੈਚ ਦੇ ਬਾਰੇ ਵਿਚ ਅਾਨਲਾਈਨ ਸ਼ਿਕਾਇਤ ਮਿਲੀ ਸੀ। ਉਸ ਨੇ ਕਿਹਾ ਕਿ ਵੀਰਵਾਰ ਰਾਤ ਨੂੰ ਦੋ ਵਿਅਕਤੀਆਂ ਪੰਕਜ ਜੈਨ ਤੇ ਰਾਜੂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਕੋਰੋਨਾ ਮਹਾਮਾਰੀ ਦੇ ਦੌਰਾਨ ਅਰਜਨਟੀਨਾ ਖੇਡ ਰਿਹਾ ਹੈ ਨਵੇਂ ਤਰੀਕੇ ਨਾਲ ਫੁੱਟਬਾਲ
NEXT STORY