ਨਵੀਂ ਦਿੱਲੀ— ਬੀ. ਸੀ. ਸੀ. ਆਈ . ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਰਾਹੁਲ ਜਮੈਕਾ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਟੀਮ ਨਾਲ ਮੁਲਾਕਾਤ ਕਰਨ ਨਵੇਂ ਕੋਚ ਦੀ ਨਿਯੁਕਤੀ 'ਤੇ ਪ੍ਰਤਿਕਿਆ ਲੈਣ ਦਾ ਯਤਨ ਕਰਨਗੇ। ਜੌਹਰੀ ਨੇ ਬੁੱਧਵਾਰ ਸ਼ਾਮ ਨੂੰ ਕਿੰਗਸਟਨ 'ਚ ਪਹੁੰਚਣ ਦੀ ਉਮੀਦ ਹੈ ਅਤੇ ਕੋਚ ਅਤੇ ਹੋਰ ਸਹਿਯੋਗੀ ਸਟਾਫ ਦੀ ਨਿਯੁਕਤੀ 'ਤੇ ਕਪਤਾਨ ਕੋਹਲੀ ਦੇ ਨਾਲ ਵਿਸਤ੍ਰਿਤ 'ਤੇ ਚਰਚਾ ਕਰਨਗੇ। ਇਸ ਦੀ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ.ਆਈ. ਦੇ ਇਕ ਅਧਿਕਾਰੀ ਨੇ ਪੀ. ਟੀ. ਆਈ. ਨੂੰ ਕਿਹਾ ਕਿ, ਰਾਹੁਲ ਦੀ ਕਮੇਟੀ (ਸੀ. ਓ.ਏ) ਦੀ ਅਨੁਮਤੀ ਦੇ ਨਾਲ ਜਮੈਕਾ ਦੇ ਲਈ ਨਿਕਲ ਗਏ ਹਨ। ਉਸ ਨੇ ਕਪਤਾਨ ਅਤੇ ਟੀਮ ਨਾਲ ਪ੍ਰਕਿਰਿਆ ਲੈਣ ਦਾ ਕੰਮ ਸੌਂਪ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕ੍ਰਿਕਟ ਸਲਾਹਕਾਰ ਕਮੇਟੀ ਦੇ ਸਾਹਮਣੇ ਉਸ ਦੇ ਵਿਚਾਰ ਦੱਸੇ ਜਾਣਗੇ ਤਾਂ ਕਿ ਇਨ੍ਹਾਂ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾ ਸਕੇ।
B, day Special ; ਭਾਰਤ ਦੀ ਸ਼ਾਨ ਹੈ ਪੀ. ਵੀ. ਸਿੰਧੂ, ਜਾਣੋ ਉਸ ਨਾਲ ਜੁੜਿਆ ਕੁਝ ਖਾਸ ਗੱਲਾਂ
NEXT STORY