ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਛੇਤੀ ਹੀ ਦੱਖਣੀ ਅਫ਼ਰੀਕਾ ਦੇ ਦੌਰੇ 'ਤੇ ਟੈਸਟ ਤੇ ਵਨ-ਡੇ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਸੀਰੀਜ਼ ਤੋਂ ਭਾਰਤੀ ਟੀਮ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਜਿੱਥੇ ਰੋਹਿਤ ਸ਼ਰਮਾ ਪਹਿਲੀ ਵਾਰ ਕਿਸੇ ਵਿਦੇਸ਼ੀ ਦੌਰੇ 'ਤੇ ਵਨ-ਡੇ ਟੀਮ ਦੀ ਕਪਤਾਨੀ ਕਰਨਗੇ ਤੇ ਨਾਲ ਹੀ ਟੈਸਟ ਟੀਮ ਦੀ ਉਪ ਕਪਤਾਨੀ ਵੀ ਸੰਭਾਲਣਗੇ। ਇਕ ਰਿਪੋਰਟ ਦੀ ਮੰਨੀਏ ਤਾਂ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਲਈ ਦੱਖਣੀ ਅਫਰੀਕਾ ਦੀ ਇਹ ਟੈਸਟ ਸੀਰੀਜ਼ ਆਖ਼ਰੀ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮੈਗਨਸ ਕਾਰਲਸਨ ਨੇ ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ
ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਇਕ ਅਧਿਕਾਰੀ ਨੇ ਇਕ ਬਿਆਨ 'ਚ ਕਿਹਾ ਕਿ ਰਹਾਣੇ ਨੂੰ ਉਪ-ਕਪਤਾਨ ਦੇ ਰੂਪ 'ਚ ਹਟਾਉਣਾ ਇਸ਼ਾਂਤ ਸ਼ਰਮਾ ਲਈ ਇਕ ਸਾਫ਼ ਚਿਤਾਵਨੀ ਹੈ। ਟੀਮ 'ਚ ਇਕ ਤਜਰਬੇਕਾਰ ਮੈਂਬਰ ਦੇ ਰੂਪ 'ਚ ਹੋਣ ਦੇ ਨਾਤੇ ਉਨ੍ਹਾਂ ਨੂੰ ਟੀਮ 'ਚ ਹੋਰ ਜ਼ਿਆਦਾ ਯੋਗਦਾਨ ਦੇਣ ਦੀ ਲੋੜ ਹੈ। ਪੁਜਾਰਾ ਲਈ ਵੀ ਇਹੋ ਹੈ। ਉਹ ਵੀ ਲੰਬੇ ਸਮੇਂ ਤੋਂ ਟੀਮ 'ਚ ਹਨ ਤੇ ਹੁਣ ਟੀਮ ਨੂੰ ਉਮੀਦ ਹੈ ਕਿ ਉਹ ਵੱਡੇ ਮੈਚਾਂ 'ਚ ਮਹੱਤਵਪੂਰਨ ਪਾਰੀਆਂ ਖੇਡਣਗੇ।
ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਅੱਗੇ ਕਿਹਾ ਜੇਕਰ ਪੁਜਾਰਾ ਤੇ ਰਹਾਣੇ ਦੌੜਾਂ ਬਣਾਉਂਦੇ ਹਨ ਤੇ ਸੀਰੀਜ਼ 'ਚ ਮਹੱਤਵਪੂਰਨ ਪ੍ਰਭਾਵ ਪਾਉਂਦੇ ਹਨ ਤਾਂ ਉਹ ਆਪਣੇ ਟੈਸਟ ਕਰੀਅਰ ਨੂੰ ਬਚਾਉਣ 'ਚ ਕਾਮਯਾਬ ਹੋ ਸਕਣਗੇ। ਇਸ਼ਾਂਤ ਦੇ ਮਾਮਲੇ 'ਚ ਵੀ ਇਹੋ ਹੈ । ਇਸ਼ਾਂਤ ਸ਼ਰਮਾ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ਾਂ ਨੂੰ ਲੀਡ ਕਰਦੇ ਸਨ ਪਰ ਹੁਣ ਉਨ੍ਹਾਂ ਦੇ ਕਰੀਅਰ 'ਤੇ ਤਲਵਾਰ ਲਟਕ ਰਹੀ ਹੈ ।
ਇਸ਼ਾਂਤ ਦੀ ਲੈਅ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਾਲਾਂ 'ਚ ਉਹ ਕਾਫ਼ੀ ਘਟੀ ਹੈ। ਪਿਛਲੇ 12 ਮਹੀਨਿਆਂ 'ਚ, ਇਸ਼ਾਂਤ ਨੇ 8 ਟੈਸਟ ਖੇਡੇ ਹਨ, ਜਿਸ 'ਚ 32.71 ਦੀ ਔਸਤ ਨਾਲ 14 ਵਿਕਟਾਂ ਲਈਆਂ ਹਨ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੱਖਣੀ ਅਫ਼ਰੀਕਾ ਦਾ ਦੌਰਾ ਉਨ੍ਹਾਂ ਲਈ ਕਿਵੇਂ ਹੁੰਦਾ ਹੈ।
ਇਹ ਵੀ ਪੜ੍ਹੋ : ਕਰਾਚੀ ’ਚ ਪਾਕਿ-ਵਿੰਡੀਜ਼ ਸੀਰੀਜ਼ ਦੀ ਸੁਰੱਖਿਆ ਦੀ ਯੋਜਨਾ, ਤਾਇਨਾਤ ਹੋਣਗੇ 889 ਕਮਾਂਡੋ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਰਾਚੀ ’ਚ ਪਾਕਿ-ਵਿੰਡੀਜ਼ ਸੀਰੀਜ਼ ਦੀ ਸੁਰੱਖਿਆ ਦੀ ਯੋਜਨਾ, ਤਾਇਨਾਤ ਹੋਣਗੇ 889 ਕਮਾਂਡੋ
NEXT STORY