ਸਪੋਰਟਸ ਡੈਸਕ : ਹਰ ਸਾਲ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਸਿਰਫ ਉਦਘਾਟਨ ਸਮਾਰੋਹ 'ਤੇ ਹੀ 30 ਕਰੋੜ ਰੁਪਏ ਖਰਚ ਕਰ ਦਿੰਦਾ ਹੈ। 2008 ਵਿਚ ਜਦੋਂ ਤੋਂ ਆਈ. ਪੀ. ਐੱਲ. ਨੇ ਭਾਰਤੀ ਕ੍ਰਿਕਟ ਵਿਚ ਕਦਮ ਰੱਖਿਆ ਹੈ ਤਦ ਤੋਂ ਹੀ ਹਰ ਸਾਲ ਇਸ ਲੀਗ ਦਾ ਉਦਘਾਟਨੀ ਸਮਾਰੋਹ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਿਚ ਦੁਨੀਆ ਭਰ ਦੇ ਫਿਲਮੀ ਸਿਤਾਰੇ ਅਤੇ ਪੌਪ ਸਿੰਗ ਮੰਚ ਸਾਂਝਾ ਕਰਦੇ ਹਨ। ਹਾਲਾਂਕਿ ਹੁਣ ਬੀ. ਸੀ. ਸੀ. ਆਈ. ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਦੀ ਓਪਨਿੰਗ ਸੈਰੇਮਨੀ ਪੈਸਿਆਂ ਦੀ ਬਰਬਾਦੀ ਹੈ ਅਤੇ ਬੋਰਡ ਨੇ ਆਈ. ਪੀ. ਐੱਲ. 'ਚੋਂ ਇਸ ਨੂੰ ਹਟਾਉਣ ਦਾ ਫੈਸਲਾ ਲਿਆ ਹੈ।
ਪੈਸਿਆਂ ਦੀ ਬਰਬਾਦੀ ਹੈ IPL ਦਾ ਉਦਘਾਟਨੀ ਸਮਾਰੋਹ

ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਇਸ ਬਾਰੇ ਕਿਹਾ ਕਿ ਉਦਘਾਟਨੀ ਸਮਾਰੋਹ ਪੈਸਿਆਂ ਦੀ ਬਰਬਾਦੀ ਹੈ। ਪ੍ਰਸ਼ੰਸਕ ਇਸ ਵਿਚ ਜ਼ਿਆਦਾ ਦਿਲਚਸਪੀ ਨਹੀਂ ਰੱਖਦੇ। ਇਸ ਦੇ ਨਾਲ ਹੀ ਉਦਘਾਟਨੀ ਸਮਾਰੋਹ ਵਿਚ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਫਿਲਮੀ ਸਿਤਾਰਿਆਂ ਅਤੇ ਪੌਪ ਸਿੰਗਰਸ 'ਤੇ ਬਹੁਤ ਜ਼ਿਆਦਾ ਪੈਸੇ ਖਰਚ ਹੁੰਦੇ ਹਨ।
ਇੰਟਰਨੈਸ਼ਨਲ ਪੌਪ ਸਟਾਰਸ ਉਤਰਦੇ ਹਨ ਮੰਚ 'ਤੇ

ਪਿਛਲੇ ਕੁਝ ਸਾਲਾਂ ਤੋਂ ਕੇਟੀ ਪੈਰੀ, ਏਕਨ ਅਤੇ ਪਿਟ ਬੁਲ ਵਰਗੇ ਇੰਟਰਨੈਸ਼ਨਲ ਪਾਪ ਸਟਾਰਸ ਅਤੇ ਲੇਜ਼ਰ ਸ਼ੋਅ ਵਿਚਾਲੇ ਆਈ. ਪੀ. ਐੱਲ. ਦੇ ਉਦਘਾਟਨੀ ਸਮਾਰੋਹ ਵਿਚ ਪਰਫਾਰਮ ਕਰ ਰਹੇ ਹਨ। ਆਈ. ਪੀ. ਐੱਲ. ਦਾ ਇਹ ਸਮਾਰੋਹ ਬਾਲੀਵੁੱਡ ਸਟਾਰਸ ਨਾਲ ਵੀ ਸੱਜਿਆ ਰਹਿੰਦਾ ਹੈ। ਹਾਲਾਂਕਿ 2019 ਦੇ ਸੀਜ਼ਨ ਵਿਚ ਆਈ. ਪੀ. ਐੱਲ. ਦੇ ਉਦਘਾਟਨੀ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਦਰਅਸਲ, ਉਸ ਸਮੇਂ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲਿਆਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਫੈਸਲਾ ਲਿਆ ਗਿਆ ਸੀ। ਉਸ ਸਮੇਂ ਉਦਘਾਟਨੀ ਸਮਾਰੋਹ ਵਿਚ ਖਰਚ ਹੋਣ ਵਾਲਾ ਬਜਟ (20 ਕਰੋੜ ਰੁਪਏ) ਭਾਰਤੀ ਆਰਮੀ, ਸੀ. ਆਰ. ਪੀ. ਐੱਫ. ਨੇਵੀ ਅਤੇ ਏਅਰ ਫੋਰਸ ਨੂੰ ਦਾਨ ਕੀਤਾ ਗਿਆ ਸੀ।
ਅਰਧ ਸੈਂਕੜਾ ਬਣਾਉਣ ਤੋਂ ਬਾਅਦ ਵਾਰਨਰ ਦੀ ਸ਼ਾਨਦਾਰ ਫਿਲਡਿੰਗ ਦਾ ਸ਼ਿਕਾਰ ਬਣੇ ਬਾਬਰ (ਵੀਡੀਓ)
NEXT STORY