ਸਪੋਰਟਸ ਡੈਸਕ— ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਸ ਵਾਰ ਆਪਣੇ ਦਮਦਾਰ ਪ੍ਰਦਰਸ਼ਨ ਦੇ ਦਮ ’ਤੇ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਜਗ੍ਹਾ ਬਣਾਈ ਸੀ ਪਰ ਪੂਰੀ ਟੀਮ ’ਚੋਂ ਸ਼ੇਫਾਲੀ ਵਰਮਾ, ਪੂਨਮ ਯਾਦਵ, ਸ਼ਿਖਾ ਪਾਂਡੇ ਅਤੇ ਦੀਪਤੀ ਸ਼ਰਮਾ ਦਾ ਪ੍ਰਦਰਸ਼ਨ ਕਾਫੀ ਚਰਚਾ ਦਾ ਵਿਸ਼ਾ ਰਿਹਾ ਸੀ। ਬੀ. ਸੀ. ਸੀ. ਆਈ. ਸ਼ਿਖਾ ਅਤੇ ਦੀਪਤੀ ਦਾ ਨਾਂ ਇਸ ਸਾਲ ਅਰਜੁਨ ਐਵਾਰਡ ਲਈ ਭੇਜ ਸਕਦੀ ਹੈ।
ਬੀ. ਸੀ. ਸੀ. ਆਈ. ਕ੍ਰਿਕਟ ਆਪ੍ਰੇਸ਼ਨਲ ਟੀਮ ਵਲੋਂ ਇਨ੍ਹਾਂ ਦੋਵਾਂ ਦੇ ਨਾਂ ਅਰਜੁਨ ਐਵਾਰਡ ਲਈ ਚੁਣੇ ਗਏ ਹਨ। ਇਸ ਮਾਮਲੇ ਨਾਲ ਜੁੜੇੇ ਇਕ ਸੂਤਰ ਮੁਤਾਬਕ ਸ਼ਿਖਾ ਅਤੇ ਦੀਪਤੀ ਦਾ ਇਸ ਵਿਸ਼ਵ ਕੱਪ ’ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ ਅਤੇ ਇਸ ਤੋਂ ਇਲਾਵਾ ਪਿਛਲੇ ਸਾਲ ਵੀ ਇਨ੍ਹਾਂ ਦੋਵਾਂ ਨੇ ਚੰਗਾ ਕੀਤਾ ਸੀ ਇਸ ਲਈ ਇਨ੍ਹਾਂ ਦੇ ਨਾਂ ਅਧਿਕਾਰੀਆਂ ਨੂੰ ਭੇਜ ਦਿੱਤੇ ਹਨ।
ਸੂਤਰ ਨੇ ਕਿਹਾ, ''ਹਾਂ, ਕ੍ਰਿਕਟ ਸੰਚਾਨ ਟੀਮ ਦੁਆਰਾ ਅਧਿਕਾਰੀਆਂ ਨੂੰ ਸ਼ਿਖਾ ਅਤੇ ਦੀਪਤੀ ਦੇ ਨਾਂ ਚੁੱਣ ਗਏ ਹਨ। ਇਨ੍ਹਾਂ ਦੋਵਾਂ ਨੇ ਆਸਟਰੇਲੀਆ ’ਚ ਹੋਏ ਟੀ-20 ਵਿਸ਼ਵ ਕੱਪ ’ਚ ਹੀ ਚੰਗਾ ਨਹੀਂ ਕੀਤਾ ਸੀ, ਸਗੋਂ ਪਿਛਲੇ ਸੀਜ਼ਨ ਤੋਂ ਇਹ ਦੋਵੇਂ ਲਗਾਤਾਰ ਚੰਗਾ ਕਰ ਰਹੀਆਂ ਹਨ। ਇਨ੍ਹਾਂ ਦੋਵਾਂ ਦੇ ਨਾਂ ਅਧਿਕਾਰੀਆਂ ਨੂੰ ਭੇਜ ਦਿੱਤੇ ਗਏ ਹਨ ਅਤੇ ਇਕ ਵਾਰ ਮਨਜ਼ੂਰੀ ਮਿਲ ਗਈ ਤਾਂ ਸੰਭਵਤਾ ਅਰਜੁਨ ਐਵਾਰਡ ਲਈ ਮੰਤਰਾਲੇ ਨੂੰ ਵੀ ਭੇਜ ਦਿੱਤੇ ਜਾਣਗੇ।
ਵਿਸ਼ਵ ਕੱਪ ’ਚ ਸ਼ੇਫਾਲੀ ਨੇ ਜਿੱਥੇ ਬੱਲੇ ਨਾਲ ਧਮਾਲ ਮਚਾਇਆ ਸੀ, ਉਥੇ ਹੀ ਸ਼ਿਖਾ ਨੇ ਸੱਤ ਮੈਚਾਂ ’ਚ ਪੰਜ ਵਿਕਟਾਂ ਲਈਆਂ ਸਨ ਅਤੇ ਉਸ ਦਾ ਸਭ ਤੋਂ ਸਰਵਸ਼ੇ੍ਰਠ ਪ੍ਰਦਰਸ਼ਨ 14 ਦੌੜਾਂ ਦੇ ਕੇ 3 ਵਿਕਟਾਂ ਰਿਹਾ ਸੀ। ਉਥੇ ਹੀ ਦੀਪਤੀ ਨੇ ਆਪਣੇ ਹਰਫਨਮੌਲਾ ਖੇਡ ਨਾਲ ਟੀਮ ਦੀ ਸਫਲਤਾ ’ਚ ਅਹਿਮ ਯੋਗਦਾਨ ਦਿੱਤਾ ਸੀ।
ਬੰਗਲਾਦੇਸ਼ ਕ੍ਰਿਕਟ ਬੋਰਡ ਦਾ ਇਹ ਕੋਚ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ
NEXT STORY