ਸਪੋਰਟਸ ਡੈਸਕ– ਭਾਰਤ ’ਚ ਦੋ-ਦੋ ਵਿਸ਼ਵ ਕੱਪ (2021 ਟੀ-20 ਅਤੇ 2023 ਵਨ-ਡੇ) ਖੇਡਣ ਤੋਂ ਪਹਿਲਾਂ ਵੀਜ਼ਾ ਦਾ ਲਿਖਤ ’ਚ ਭਰੋਸਾ ਚਾਹੁਣ ਵਾਲੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਬੀ.ਸੀ.ਸੀ.ਆਈ. ਨੇ ਕਰਾਰ ਜਵਾਬ ਦਿੱਤਾ ਹੈ। ਭਾਰਤੀ ਕ੍ਰਿਕਟ ਬੋਰਡ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਅੱਤਵਾਦੀ ਹਮਲਾ ਨਾ ਹੋਣ ਦੀ ਗਾਰੰਟੀ ਦੇਣ ਦੀ ਗੱਲ ਕਹੀ ਹੈ। ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਬੀ.ਸੀ.ਸੀ.ਆਈ. ਅਧਿਕਾਰੀਆਂ ਨੇ ਕਿਹਾ ਕਿ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ ਦੇ ਨਿਯਮ ਸਾਫ਼ ਤੌਰ ’ਤੇ ਕਹਿੰਦੇ ਹਨ ਕਿ ਖੇਡ ’ਚ ਕੋਈ ਸਰਕਾਰੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਬੋਰਡ ਅਧਿਕਾਰੀਆਂ ਨੇ ਪੀ.ਸੀ.ਬੀ. ਤੋਂ ਪੁੱਛਿਆ ਹੈ ਕਿ ਕੀ ਸਰਹੱਦ ਪਾਰ ਤੋਂ ਘੁਸਪੈਠ ਨਹੀਂ ਹੋਵੇਗੀ ਅਤੇ ਸੀਜ਼ਫਾਇਰ ਦਾ ਉਲੰਘਣ ਵੀ ਨਹੀਂ ਹੋਵੇਗਾ? ਪੀ.ਸੀ.ਬੀ. ਨੂੰ ਇਸ ਗੱਲ ਦੀ ਵੀ ਗਾਰੰਟੀ ਦੇਣੀ ਚਾਹੀਦੀ ਹੈ ਕਿ ਦੂਜਾ ਪੁਲਵਾਮਾ ਹਮਲਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀ.ਸੀ.ਬੀ. ਨੇ ਆਈ.ਸੀ.ਸੀ. ਨੂੰ ਕਿਹਾ ਸੀ ਕਿ ਉਹ ਬੀ.ਸੀ.ਸੀ.ਆਈ. ਤੋਂ ਲਿਖਤ ’ਚ ਭਰੋਸਾ ਲਵੇ ਕਿ ਉਸ ਦੀ ਟੀਮ ਨੂੰ ਭਾਰਤ ’ਚ 2021 ਟੀ-20 ਵਿਸ਼ਵ ਕੱਪ ਅਤੇ 2023 ’ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ’ਚ ਖੇਡਣ ਲਈ ਵੀਜ਼ਾ ਪ੍ਰਾਪਤ ਕਰਨ ’ਚ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪੀ.ਸੀ.ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖ਼ਾਨ ਨੇ ‘ਯੂਟਿਊਬ ਕ੍ਰਿਕਟ ਬਾਜ਼’ ਚੈਨਲ ਨੂੰ ਦਿੱਤੀ ਇਕ ਇੰਟਰਵਿਊ ’ਚ ਕਿਹਾ ਸੀ ਕਿ ਅਸੀਂ ਇਸ ਤੱਥ ਨੂੰ ਵੀ ਵੇਖ ਰਹੇ ਹਾਂ ਕਿ ਭਾਰਤ ’ਚ 2021 ਅਤੇ 2023 ’ਚ ਆਈ.ਸੀ.ਸੀ. ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਜਾਣੀ ਹੈ ਅਤੇ ਅਸੀਂ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੂੰ ਕਿਹਾ ਹੈ ਕਿ ਸਾਨੂੰ ਬੀ.ਸੀ.ਸੀ.ਆਈ. ਤੋਂ ਲਿਖਤ ’ਚ ਭਰੋਸਾ ਦਿਵਾਏ ਕਿ ਸਾਨੂੰ ਵੀਜ਼ਾ ਪ੍ਰਾਪਤ ਕਰਨ ਅਤੇ ਭਾਰਤ ’ਚ ਖੇਡਣ ਦੀ ਮਨਜ਼ੂਰੀ ਦੇ ਸਬੰਧ ’ਚ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 2023 ਬੀਬੀਆਂ ਦੇ ਫੀਫਾ ਵਿਸ਼ਵ ਕੱਪ ਦੀ ਕਰਨਗੇ ਮੇਜ਼ਬਾਨੀ
NEXT STORY