ਨਵੀਂ ਦਿੱਲੀ— ਰਾਸ਼ਟਰੀ ਚੋਣਕਰਤਾ ਦੇਵਾਂਗ ਗਾਂਧੀ ਦੇ ਨਾਲ ਕਥਿਤ ਤੌਰ ’ਤੇ ਬਦਸਲੂਕੀ ਦੇ ਦੋਸ਼ਾਂ ’ਤੇ ਬੀ. ਸੀ. ਸੀ. ਆਈ. ਭਾਰਤ ਦੇ ਬਰਖਾਸਤ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਕੋਲੋਂ ਤਾਂ ਹੀ ਪੁੱਛਗਿਛ ਕਰਗੀ ਜਦੋਂ ਪ੍ਰਸ਼ਾਸਨਿਕ ਪ੍ਰਬੰਧਕ ਸੁਨੀਲ ਸੁਬਰਮਨਯਮ ਜਾਂ ਮੁੱਖ ਕੋਚ ਰਵੀ ਸ਼ਾਸ਼ਤਰੀ ਇਸ ਮਸਲੇ ’ਤੇ ਅਧਿਕਾਰਕ ਰਿਪੋਰਟ ਦਾਖਲ ਕਰਨ। ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਬਾਂਗੜ ਨੇ ਹਾਲ ਹੀ ਵਿਚ ਵੈਸਟਇੰਡੀਜ਼ ਦੌਰ ’ਤੇ ਗਾਂਧੀ ਕੋਲੋਂ ਉਸ ਦੇ ਹੋਟਲ ਦੇ ਕਮਰੇ ਵਿਚ ਤਿੱਖੀ ਬਹਿਸ ਕੀਤੀ।
ਬਾਂਗੜ ਦੀ ਜਗ੍ਹਾ ਹੁਣ ਵਿਕਰਮ ਰਾਠੌੜ ਬੱਲੇਬਾਜ਼ੀ ਕੋਚ ਹੈ। ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਨਿ੍ਹਾਂ ਹਾਲਾਤਾਂ ਵਿਚ ਨਿਯਮਾਂ ਦਾ ਸਖਤੀ ਨਾਲ ਪਾਲਨ ਹੋਵੇਗਾ। ਸਭ ਤੋਂ ਪਹਿਲਾਂ ਤਾਂ ਬਾਂਗੜ ਨੇ ਕਥਿਤ ਤੌਰ ’ਤੇ ਜਿਸ ਦੇ ਨਾਲ ਬਦਸਲੂਕੀ ਕੀਤੀ ਹੈ, ਉਨ੍ਹਾਂ ਰਾਸ਼ਟਰੀ ਚੋਣਕਰਤਾ ਗਾਂਧੀ ਨੂੰ ਅਧਿਕਾਰਕ ਸ਼ਿਕਾਇਤ ਦਰਜ ਕਰਨੀ ਹੋਵੇਗੀ।
ਏਸ਼ੇਜ਼ ਚੌਥਾ ਟੈਸਟ : ਲਾਬੁਸ਼ੇਨ-ਸਮਿਥ ਨੇ ਆਸਟਰੇਲੀਆ ਨੂੰ ਸੰਭਾਲਿਆ
NEXT STORY