ਮਾਨਚੈਸਟ- ਮਾਨਰਸ ਲਾਬੂਸ਼ੇਨ ਅਤੇ ਸਟੀਵ ਸਮਿਥ ਦੇ ਅਰਧ ਸੈਂਕੜੇ ਨਾਲ ਆਸਟਰੇਲੀਆ ਨੇ ਚੌਥੇ ਏਸ਼ੇਜ਼ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਚਾਹ ਦੇ ਆਰਾਮ ਤੋਂ ਬਾਅਦ ਖਰਾਬ ਮੌਸਮ ਕਾਰਣ ਦਿਨ ਦੀ ਖੇਡ ਖਤਮ ਹੋਣ ਤਕ 3 ਵਿਕਟਾਂ ’ਤੇ 170 ਦੌੜਾਂ ਬਣਾ ਕੇ ਇੰਗਲੈਂਡ ਖਿਲਾਫ ਵਾਪਸੀ ਕੀਤੀ। ਸਟੂਅਰਟ ਬ੍ਰਾਡ ਦੇ ਦੋਹਰੇ ਝਟਕੇ ਨਾਲ ਆਸਟਰੇਲੀਆ ਨੇ 28 ਦੌੜਾਂ ਤੱਕ ਹੀ 2 ਵਿਕਟਾਂ ਗੁਆ ਦਿੱਤੀਆਂ ਸਨ ਪਰ ਲਾਬੂਸ਼ੇਨ (67) ਅਤੇ ਸਮਿਥ (ਅਜੇਤੂ 60) ਨੇ ਤੀਸਰੀ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਖਰਾਬ ਸਥਿਤੀ ’ਚੋਂ ਬਾਹਰ ਕੱਢਿਆ। ਖਰਾਬ ਮੌਸਮ ਕਾਰਣ ਪਹਿਲੇ ਦਿਨ ਸਿਰਫ 44 ਓਵਰ ਦੀ ਹੀ ਖੇਡ ਹੋਈ। ਦਿਨ ਦੀ ਖੇਡ ਖਤਮ ਹੋਣ ਤੱਕ ਟ੍ਰੈਵਿਸ ਹੈੱਡ 18 ਦੌੜਾਂ ਬਣਾ ਕੇ ਸਮਿਥ ਦਾ ਸਾਥ ਨਿਭਾਅ ਰਿਹਾ ਸੀ। ਲਾਬੂਸ਼ੇਨ ਨੇ ਮੌਜੂਦਾ ਸੀਰੀਜ਼ ਵਿਚ ਲਗਾਤਾਰ ਚੌਥੇ ਅਰਧ ਸੈਂਕੜੇ ਦੌਰਾਨ 128 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਚੌਕੇ ਮਾਰੇ ਪਰ ਤੇਜ਼ ਗੇਂਦਬਾਜ਼ ¬ਕ੍ਰੇਗ ਓਵਰਟਨ ਦੀ ਗੇਂਦ ’ਤੇ ਬੋਲਡ ਹੋ ਗਿਆ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਮੌਜੂਦਾ ਸੀਰੀਜ਼ ਵਿਚ ਇਕ ਵਾਰ ਫਿਰ ਉਸ ਦੇ ਸਲਾਮੀ ਬੱਲੇਬਾਜ਼ ਨਾਕਾਮ ਰਹੇ। ਬ੍ਰਾਡ ਨੇ ਮੈਚ ਦੀ ਚੌਥੀ ਗੇਂਦ ’ਤੇ ਹੀ ਵਾਰਨਰ ਨੂੰ ਵਿਕਟਕੀਪਰ ਜਾਨੀ ਬੇਅਰਸਟੋ ਦੇ ਹੱਥੋਂ ਕੈਚ ਕਰਵਾ ਦਿੱਤਾ। ਮੌਜੂਦਾ ਸੀਰੀਜ਼ ਵਿਚ ਵਾਰਨਰ 5ਵÄ ਵਾਰ ਬ੍ਰਾਡ ਦਾ ਸ਼ਿਕਾਰ ਬਣਿਆ। ਬ੍ਰਾਡ ਨੇ ਇਸ ਤੋਂ ਬਾਅਦ ਹੈਰਿਸ ਨੂੰ ਐੱਲ. ਬੀ. ਡਬਲਯੂ. ਕਰ ਕੇ ਆਸਟਰੇਲੀਆ ਨੂੰ ਦੂਸਰਾ ਝਟਕਾ ਦਿੱਤਾ।
ਰਣਜੀ 'ਚ 854 ਦੌੜਾਂ ਬਣਾਉਣ ਵਾਲੇ ਕ੍ਰਿਕਟਰ ਨੂੰ ਨਹੀਂ ਮਿਲੀ ਟੀਮ 'ਚ ਜਗ੍ਹਾ, ਚੋਣਕਾਰਾਂ 'ਤੇ ਕੱਢੀ ਭੜਾਸ
NEXT STORY