ਕੋਲਕਾਤਾ (ਭਾਸ਼ਾ)–ਭਾਰਤੀ ਟੀਮ ਵਿਚੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ 4 ਗੇਂਦਾਂ ਵਿਚ ਵਿਚ 3 ਵਿਕਟਾਂ ਲਈਆਂ, ਜਿਸ ਨਾਲ ਬੰਗਾਲ ਨੇ ਰਣਜੀ ਟਰਾਫੀ ਏਲੀਟ ਗਰੁੱਪ-ਸੀ ਮੈਚ ਦੇ ਪਹਿਲੇ ਦਿਨ ਬੁੱਧਵਾਰ ਨੂੰ ਇੱਥੇ ਉੱਤਰਾਖੰਡ ਨੂੰ 213 ਦੌੜਾਂ ’ਤੇ ਸਮੇਟ ਦਿੱਤਾ। ਇਸਦੇ ਜਵਾਬ ਵਿਚ ਬੰਗਾਲ ਨੇ ਵੀ ਪਾਰੀ ਦੀ ਪਹਿਲੀ ਹੀ ਗੇਂਦ ’ਤੇ ਕਪਤਾਨ ਅਭਿਮਨਿਊ ਈਸ਼ਵਰਨ (0) ਦੀ ਵਿਕਟ ਗਵਾ ਕੇ ਦਿਨ ਦੀ ਖੇਡ ਖਤਮ ਹੋਣ ਤੱਕ 1 ਵਿਕਟ’ਤੇ 8 ਦੌੜਾਂ ਬਣਾਈਆਂ।
ਸੱਟਾਂ ਤੇ ਖਰਾਬ ਫਾਰਮ ਤੋਂ ਬਾਅਦ ਲੈਅ ਹਾਸਲ ਕਰਨ ਦੀ ਕੋਸ਼ਿਸ਼ ਵਿਚ ਰੁੱਝੇ 35 ਸਾਲਾ ਸ਼ੰਮੀ ਨੂੰ ਬੁੱਧਵਾਰ ਨੂੰ ਆਪਣੇ ਸ਼ੁਰੂਆਤੀ 14 ਓਵਰਾਂ ਵਿਚ ਕੋਈ ਸਫਲਤਾ ਨਹੀਂ ਮਿਲੀ ਪਰ ਉੱਤਰਾਖੰਡ ਦੀ ਪਾਰੀ ਦੇ ਆਖਰੀ ਪਲਾਂ ਵਿਚ ਉਸ ਨੇ ਰਿਵਰਸ ਸਵਿੰਗ ਦਾ ਜਾਦੂ ਚਲਾਇਆ। ਸ਼ੰਮੀ ਨੇ ਤੇਜ਼ੀ ਨਾਲ ਇਨ ਸਵਿੰਗ ਹੁੰਦੀ ਗੇਂਦ ’ਤੇ ਜਨਮੇਜਯ ਜੋਸ਼ੀ ਨੂੰ ਬੋਲਡ ਕੀਤਾ ਤੇ ਫਿਰ ਅਗਲੀ ਗੇਂਦ ’ਤੇ ਰਾਜਕੁਮਾਰ ਨੂੰ ਵਿਕਟਕੀਪਰ ਦੇ ਹੱਥੋਂ ਕੈਚ ਕਰਵਾਇਆ। ਸ਼ੰਮੀ ਹੈਟ੍ਰਿਕ ਲੈਣ ਤੋਂ ਖੁੰਝ ਗਿਆ ਪਰ ਫਿਰ ਇਸ ਓਵਰ ਵਿਚ ਇਕ ਗੇਂਦ ਬਾਅਦ ਦੇਵੇਂਦ੍ਰ ਸਿੰਘ ਬੋਰੀ ਨੂੰ ਬੋਲਡ ਕਰ ਦਿੱਤਾ। ਉਸ ਨੇ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਇਸ਼ਾਨ ਕਿਸ਼ਨ ਦਾ ਸੈਂਕੜਾ, ਝਾਰਖੰਡ ਨੇ ਤਾਮਿਲਨਾਡੂ ਵਿਰੁੱਧ 6 ਵਿਕਟਾਂ ’ਤੇ 207 ਦੌੜਾਂ ਬਣਾਈਆਂ
NEXT STORY