ਕੋਇੰਬਟੂਰ (ਭਾਸ਼ਾ)–ਕਪਤਾਨ ਇਸ਼ਾਨ ਕਿਸ਼ਨ ਦੇ ਸੈਂਕੜੇ ਦੀ ਮਦਦ ਨਾਲ ਝਾਰਖੰਡ ਨੇ ਰਣਜੀ ਟਰਾਫੀ ਏਲੀਟ ਗਰੁੱਪ-ਏ ਮੈਚ ਦੇ ਪਹਿਲੇ ਦਿਨ ਬੱੁਧਵਾਰ ਨੂੰ ਇੱਥੇ ਤਾਮਿਲਨਾਡੂ ਵਿਰੁੱਧ ਵਿਰੋਧੀ ਹਾਲਤ ਤੋਂ ਉੱਭਰਦੇ ਹੋਏ 6 ਵਿਕਟਾਂ ’ਤੇ 307 ਦੌੜਾਂ ਬਣਾਈਆਂ। ਭਾਰਤੀ ਟੀਮ ਵਿਚ ਆਪਣੀ ਜਗ੍ਹਾ ਗਵਾਉਣ ਵਾਲਾ ਕਿਸ਼ਨ ਦਿਨ ਦੀ ਖੇਡ ਖਤਮ ਹੋਣ ’ਤੇ 183 ਗੇਂਦਾਂ ਵਿਚ ਅਜੇਤੂ 125 ਦੌੜਾਂ ਬਣਾ ਕੇ ਖੇਡ ਰਿਹਾ ਸੀ। ਸਾਹਿਲ ਰਾਜ 64 ਦੌੜਾਂ ਬਣਾ ਕੇ ਉਸਦਾ ਸਾਥ ਦੇ ਰਿਹਾ ਸੀ। ਝਾਰਖੰਡ ’ਤੇ 200 ਦੌੜਾਂ ਤੋਂ ਘੱਟ ’ਤੇ ਸਿਮਟਣ ਦਾ ਖਤਰਾ ਮੰਡਰਾ ਰਿਹਾ ਸੀ ਪਰ ਕਿਸ਼ਨ ਤੇ ਸਾਹਿਲ ਨੇ 7ਵੀਂ ਵਿਕਟ ਲਈ 150 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਪਾਰੀ ਨੂੰ ਸੰਭਾਲਿਆ।
ਕੁਲਦੀਪ ਯਾਦਵ ਟੈਸਟ ਕਰੀਅਰ ਦੀ ਸਰਵੋਤਮ 14ਵੀਂ ਰੈਂਕਿੰਗ ’ਤੇ
NEXT STORY