ਬੈਂਗਲੁਰੂ— ਬੈਂਗਲੁਰੂ ਐੱਫ.ਸੀ. ਨੇ ਦੋ ਗੋਲ ਤੋਂ ਪਿਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ ਮੁਕਾਬਲੇ 'ਚ ਕੇਰਲਾ ਬਲਾਸਟਰਸ ਐੱਫ.ਸੀ. ਤੋਂ 2-2 ਨਾਲ ਡਰਾਅ ਖੇਡਿਆ। ਸਲਾਵੀਸਾ ਸਟੋਜਾਨੋਵਿਚ ਨੇ 16ਵੇਂ ਮਿੰਟ 'ਚ ਪੈਨਲਟੀ ਨਾਲ ਅਤੇ ਕਰੇਜ ਪੇਕੂਸਨ ਦੇ 40ਵੇਂ ਮਿੰਟ 'ਚ ਸ਼ਾਨਦਾਰ ਗੋਲ ਨਾਲ ਬ੍ਰੇਕ ਤਕ ਦੋ ਗੋਲ ਦੀ ਲੀਡ ਹਾਸਲ ਕਰ ਲਈ।

ਜਦੋਂ ਤਕ ਅਜਿਹਾ ਲਗ ਰਿਹਾ ਸੀ ਕਿ ਕੇਰਲਾ ਬਲਾਸਟਰਸ ਸ਼ਾਇਦ ਬੇਂਗਲੁਰੂ ਐੱਫ.ਸੀ. ਦੇ ਖਿਲਾਫ ਪਹਿਲਾ ਮੈਚ ਜਿੱਤ ਲਵੇਗੀ ਉਸੇ ਵੇਲੇ ਉਦਾਂਤਾ ਸਿੰਘ ਨੇ 69ਵੇਂ ਮਿੰਟ 'ਚ ਹੇਡਰ ਤੋਂ ਅਤੇ ਫਿਰ ਸੁਨੀਲ ਛੇਤਰੀ ਨੇ 85ਵੇਂ ਮਿੰਟ 'ਚ ਗੋਲ ਦਾਗ ਕੇ ਆਪਣੀ ਟੀਮ ਨੂੰ ਇਕ ਅੰਕ ਦਿਵਾਇਆ। ਇਸ ਨਤੀਜੇ ਨਾਲ ਬੈਂਗਲੁਰੂ ਦੀ ਟੀਮ ਨੇ ਆਈ.ਐੱਸ.ਐੱਲ. ਸਕੋਰ ਬੋਰਡ 'ਚ ਚਾਰ ਅੰਕ ਦੀ ਬੜ੍ਹਤ ਬਣਾ ਲਈ ਹੈ ਜਦਕਿ ਕੇਰਲਾ ਬਲਾਸਟਰਸ ਨੂੰ ਅਜੇ ਤੱਕ 14 ਮੈਚਾਂ 'ਚ ਜਿੱਤ ਨਹੀਂ ਮਿਲੀ ਹੈ ਅਤੇ ਟੀਮ ਨੌਵੇਂ ਸਥਾਨ 'ਤੇ ਹੈ।
ਵਿਸ਼ਵ ਕੱਪ 'ਚ ਕੋਹਲੀ ਨੂੰ ਇਸ ਨੰਬਰ 'ਤੇ ਖੇਡਾਉਣ ਦੇ ਬਾਰੇ ਸੋਚ ਰਹੇ ਹਨ ਸ਼ਾਸਤਰੀ
NEXT STORY