ਜਲੰਧਰ — ਪ੍ਰੋਫੈਸ਼ਨਲ ਫੁੱਟਬਾਲ ਖਿਡਾਰੀ ਸਰਦਾਓ ਕਾਰਸਾਸਕੋ ਤੇ ਐਲੇਕਸ ਮੋਰਗਨ ਨੂੰ ਅਮਰੀਕਾ 'ਚ ਸਭ ਤੋਂ ਵਫਾਦਾਰ ਜੋੜੇ ਦੇ ਰੂਪ 'ਚ ਜਾਣਿਆ ਜਾਂਦਾ ਹੈ। ਓਲੰਪਿਕ 'ਚ ਸੋਨ ਤਮਗਾ ਜਿੱਤ ਚੁੱਕੀ ਐਲੇਕਸ ਨੇ 2014 'ਚ ਸਰਦਾਓ ਨਾਲ ਵਿਆਹ ਕੀਤਾ ਸੀ। ਦੋਵੇਂ ਯੂ. ਸੀ. ਬਰਕੇਲੇ ਕਲੱਬ ਵਲੋਂ ਖੇਡਦੇ ਸਨ, ਜਿਸ ਕਾਰਨ ਉਹ ਅਕਸਰ ਮਿਲਦੇ ਰਹਿੰਦੇ ਸਨ। ਦੋਵਾਂ ਵਿਚਾਲੇ ਪਿਆਰ ਹੋਇਆ ਤੇ ਉਨ੍ਹਾਂ ਨੇ ਡੇਟਿੰਗ ਸ਼ੁਰੂ ਕਰ ਦਿੱਤੀ। ਸਰਦਾਓ ਨੇ ਐਲੇਕਸ ਨੂੰ ਕੈਲੀਫੋਰਨੀਆ ਦੀ ਮੈਨਹਟਨ ਬੀਚ 'ਤੇ ਪ੍ਰਪੋਜ਼ ਕੀਤਾ ਸੀ।

ਇਕ ਇੰਟਰਵਿਊ 'ਚ ਐਲੇਕਸ ਨੇ ਦੱਸਿਆ ਸੀ ਕਿ ਉਹ ਦਸੰਬਰ ਵਿਚ ਬੀਚ 'ਤੇ ਆਯੋਜਿਤ ਸਾਲਾਨਾ ਸਮਾਰੋਹ 'ਚ ਹਿੱਸਾ ਲੈਣ ਗਿਆ ਸੀ। ਚਾਰੇ ਪਾਸੇ ਆਤਿਸ਼ਬਾਜ਼ੀ ਹੋ ਰਹੀ ਸੀ, ਉਦੋਂ ਸਰਦਾਓ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਐਲੇਕਸ ਦਾ ਇਸ ਤੋਂ ਪਹਿਲਾਂ ਕਿਸੇ ਵੀ ਸੈਲੀਬ੍ਰਿਟੀ ਨਾਲ ਨਾਂ ਨਹੀਂ ਸੀ ਜੁੜਿਆ। ਇਸ ਸਬੰਧੀ ਉਸ ਨੇ ਕਿਹਾ ਸੀ ਕਿ ਮੈਂ ਸ਼ੁਰੂ ਤੋਂ ਚਾਹੁੰਦੀ ਸੀ ਕਿ ਮੇਰਾ ਪਤੀ ਉਹੀ ਹੋਵੇ, ਜਿਹੜਾ ਮੇਰਾ ਬੈਸਟ ਫ੍ਰੈਂਡ ਹੋਵੇ ਤੇ ਮੈਂ ਪ੍ਰਮਾਤਮਾ ਦੀ ਧੰਨਵਾਦੀ ਵਾਂ ਹੀ ਕਿ ਮੇਰਾ ਬੈਸਟ ਫ੍ਰੈਂਡ ਹੀ ਮੇਰਾ ਪਤੀ ਹੈ।
ਕਾਰੂਆਨਾ ਨੂੰ ਹਰਾ ਕੇ ਆਨੰਦ ਸਾਂਝੇ ਤੌਰ 'ਤੇ ਚੋਟੀ 'ਤੇ
NEXT STORY