ਮੁੰਬਈ (ਏਜੰਸੀ)- ਮਨੋਰੰਜਨ ਜਗਤ ਤੋਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਅਦਾਕਾਰ ਮੁਕੁਲ ਦੇਵ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੁਕੁਲ ਦੇਵ 'ਸਨ ਆਫ਼ ਸਰਦਾਰ', 'ਆਰ... ਰਾਜਕੁਮਾਰ', 'ਜੈ ਹੋ' ਅਤੇ ਕਈ ਹੋਰ ਹਿੱਟ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਅਦਾਕਾਰ ਦਾ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਮੁਕੁਲ ਕੁਝ ਸਮੇਂ ਤੋਂ ਬਿਮਾਰ ਸਨ। ਉਹ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਸਟੀਕ ਕਾਰਨ ਬਾਰੇ ਪਰਿਵਾਰ ਵੱਲੋਂ ਹਾਲੇ ਕੋਈ ਅਧਿਕਾਰਿਕ ਸੂਚਨਾ ਨਹੀਂ ਦਿੱਤੀ ਗਈ। ਉਨ੍ਹਾਂ ਦੀ ਮੌਤ ਨਾਲ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: 'ਕੋਈ ਵਨ ਨਾਈਟ ਸਟੈਂਡ ਨਹੀਂ ਸੀ'..., ਆਪਣੇ 4 ਵਿਆਹਾਂ 'ਤੇ ਇਸ ਮਸ਼ਹੂਰ ਅਦਾਕਾਰ ਨੇ ਤੋੜੀ ਚੁੱਪੀ
ਅਦਾਕਾਰਾ ਦੀਪਸ਼ਿਖਾ ਨਾਗਪਾਲ, ਜੋ ਉਨ੍ਹਾਂ ਦੀ ਕਰੀਬੀ ਦੋਸਤ ਸੀ, ਨੇ ਸੋਸ਼ਲ ਮੀਡੀਆ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਉਸਨੇ ਇੰਸਟਾਗ੍ਰਾਮ ਸਟੋਰੀ ਵਿਚ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ, ਜਿਸ 'ਤੇ "RIP" ਦੇ ਨਾਲ ਲਿਖਿਆ ਸੀ, 'ਮੈਨੂੰ ਇਸ 'ਤੇ ਵਿਸ਼ਵਾਸ ਨਹੀਂ ਹੋ ਰਿਹਾ।' ਇਹ ਅਦਾਕਾਰ, ਜਿਸਨੂੰ ਆਖਰੀ ਵਾਰ ਹਿੰਦੀ ਫਿਲਮ 'ਅੰਥ ਦਿ ਐਂਡ' ਵਿੱਚ ਦੇਖਿਆ ਗਿਆ ਸੀ, ਅਦਾਕਾਰ ਰਾਹੁਲ ਦੇਵ ਦਾ ਭਰਾ ਸੀ।
ਇਹ ਵੀ ਪੜ੍ਹੋ: ਲਿਵਰ ਟਿਊਮਰ ਨਾਲ ਜੂਝ ਰਹੀ ਦੀਪਿਕਾ ਦੀ ਟਲੀ ਸਰਜਰੀ, ਪਤੀ ਸ਼ੋਏਬ ਇਬਰਾਹਿਮ ਨੇ ਦਿੱਤੀ Health Update
ਵਿੰਦੂ ਦਾਰਾ ਸਿੰਘ ਨੇ ਮੁਕੁਲ ਦੇਵ ਨਾਲ ਆਪਣੀ ਇੱਕ ਵੀਡੀਓ ਸਾਂਝੀ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ। ਵਿੰਦੂ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ - RIP ਭਰਾ ਮੁਕੁਲ ਦੇਵ। ਮੈਂ ਤੁਹਾਡੇ ਨਾਲ ਬਿਤਾਏ ਸਮੇਂ ਨੂੰ ਹਮੇਸ਼ਾ ਯਾਦ ਰੱਖਾਂਗਾ ਅਤੇ #SonOfSardaar2 ਵਿੱਚ ਤੁਹਾਡਾ ਆਖਰੀ ਗੀਤ ਉਹ ਹੋਵੇਗਾ ਜਿੱਥੇ ਤੁਸੀਂ ਦਰਸ਼ਕਾਂ ਵਿੱਚ ਖੁਸ਼ੀ ਫੈਲਾਓਗੇ ਅਤੇ ਉਨ੍ਹਾਂ ਨੂੰ ਹੱਸਣ ਲਈ ਮਜਬੂਰ ਕਰੋਗੇ।
ਇਹ ਵੀ ਪੜ੍ਹੋ: ਨਵੀਂਆਂ ਗੱਡੀਆਂ ਲੈ ਕੇ ਪਛਤਾ ਰਹੇ ਗਿੱਪੀ ਗਰੇਵਾਲ ! ਸੋਸ਼ਲ ਮੀਡੀਆ 'ਤੇ ਲੰਬੀ ਚੌੜੀ ਪੋਸਟ ਪੋਸਟ ਪਾ ਕੇ ਦੱਸੀ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਯੇ ਹੈ ਮੁਹੱਬਤੇਂ' ਦੀ 'ਰੂਹੀ' ਨੇ 12ਵੀਂ 'ਚ ਲਏ 91%, ਕਿਹਾ-'ਅਦਾਕਾਰੀ ਛੱਡਣਾ ਸਹੀ ਫੈਸਲਾ ਸੀ'
NEXT STORY