ਨਿਊਯਾਰਕ (ਭਾਸ਼ਾ)- ਮੈਕਸੀਕਨ ਨੇਵੀ ਦਾ ਇੱਕ ਸਿਖਲਾਈ ਜਹਾਜ਼, ਜਿਸ ਵਿੱਚ 200 ਤੋਂ ਵੱਧ ਲੋਕ ਸਵਾਰ ਸਨ, ਨਿਊਯਾਰਕ ਦੇ ਬਰੁਕਲਿਨ ਬ੍ਰਿਜ ਨਾਲ ਟਕਰਾ ਗਿਆ। ਨਿਊਯਾਰਕ ਦੇ ਮੇਅਰ ਮੁਤਾਬਕ ਇਸ ਹਾਦਸੇ ਵਿੱਚ 19 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਹੈ। ਕੁਆਹਟੇਮੋਕ ਜਹਾਜ਼ ਇੱਕ ਵਿਸ਼ੇਸ਼ ਸਮਾਰੋਹ ਲਈ ਨਿਊਯਾਰਕ ਆਇਆ ਸੀ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਨੀਵਾਰ ਸ਼ਾਮ ਨੂੰ ਜਦੋਂ ਜਹਾਜ਼ ਇਸ ਪੁਲ ਦੇ ਹੇਠੋਂ ਲੰਘਣ ਹੀ ਵਾਲਾ ਸੀ, ਤਾਂ ਜਹਾਜ਼ ਦਾ ਇੱਕ ਉੱਚਾ ਥੰਮ੍ਹ (ਮਾਸਟ) ਪੁਲ ਨਾਲ ਟਕਰਾ ਗਿਆ।
ਟੱਕਰ ਤੋਂ ਬਾਅਦ ਜਹਾਜ਼ ਦੇ ਮਾਸਟ ਦੇ ਕੁਝ ਹਿੱਸੇ ਟੁੱਟ ਗਏ ਅਤੇ ਡਿੱਗ ਗਏ। ਟੱਕਰ ਤੋਂ ਬਾਅਦ ਪੁਲ 'ਤੇ ਭਾਰੀ ਟ੍ਰੈਫਿਕ ਜਾਮ ਹੋ ਗਿਆ। ਮੈਕਸੀਕਨ ਜਲ ਸੈਨਾ ਨੇ ਵੀ ਪੁਸ਼ਟੀ ਕੀਤੀ ਹੈ ਕਿ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਨਿਊਯਾਰਕ ਫਾਇਰ ਡਿਪਾਰਟਮੈਂਟ ਅਨੁਸਾਰ ਅਧਿਕਾਰੀਆਂ ਨੇ ਕਿਹਾ ਹੈ ਕਿ ਲਗਭਗ 19 ਲੋਕ ਜ਼ਖਮੀ ਹੋਏ ਹਨ, । ਜਾਣਕਾਰੀ ਅਨੁਸਾਰ,ਜਹਾਜ਼ 'ਤੇ ਇੱਕ ਵੱਡਾ ਹਰਾ, ਚਿੱਟਾ ਅਤੇ ਲਾਲ ਮੈਕਸੀਕਨ ਝੰਡਾ ਲਹਿਰਾ ਰਿਹਾ ਸੀ। ਟੱਕਰ ਤੋਂ ਬਾਅਦ ਇਹ ਨਦੀ ਦੇ ਕੰਢੇ ਵੱਲ ਤੈਰਨਾ ਸ਼ੁਰੂ ਹੋ ਗਿਆ। ਆਸ-ਪਾਸ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਉਨ੍ਹਾਂ ਨੂੰ ਕਿਨਾਰੇ ਤੋਂ ਭੱਜਦੇ ਦੇਖਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਵਾਪਰਿਆ ਖ਼ੌਫਨਾਕ ਹਾਦਸਾ, ਪੰਜਾਬੀ ਅੱਲ੍ਹੜ ਦੀ ਦਰਦਨਾਕ ਮੌਤ
ਸਿਡਨੀ ਨੀਡੇਲ ਅਤੇ ਲਿਲੀ ਕੈਟਜ਼ ਨੇ ਕਿਹਾ ਕਿ ਉਹ ਬਾਹਰ ਬੈਠੇ ਸੂਰਜ ਡੁੱਬਣ ਦਾ ਆਨੰਦ ਮਾਣ ਰਹੇ ਸਨ ਜਦੋਂ ਉਨ੍ਹਾਂ ਨੇ ਜਹਾਜ਼ ਨੂੰ ਪੁਲ ਨਾਲ ਟਕਰਾਉਂਦੇ ਅਤੇ ਇਸਦੇ ਇੱਕ ਮਸਤੂਲ ਨੂੰ ਤੋੜਦੇ ਦੇਖਿਆ। ਨੇੜੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਹਾਜ਼ ਉੱਤੇ ਉੱਪਰੋਂ ਕੋਈ ਲਟਕ ਰਿਹਾ ਸੀ। ਉਨ੍ਹਾਂ ਨੇ ਦੋ ਆਦਮੀਆਂ ਨੂੰ ਜਹਾਜ਼ ਤੋਂ ਸਟਰੈਚਰ ਅਤੇ ਛੋਟੀਆਂ ਕਿਸ਼ਤੀਆਂ 'ਤੇ ਉਤਾਰਦੇ ਦੇਖਿਆ। ਹਾਦਸੇ ਦੇ ਸਮੇਂ ਜਹਾਜ਼ ਵਿਚ ਕੁੱਲ 277 ਲੋਕ ਸਵਾਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸਿੰਧੂ ਜਲ ਸੰਧੀ ਮੁਅੱਤਲ ਕਰਨ ਮਗਰੋਂ ਪਾਕਿਸਤਾਨ ਨੂੰ ਇਕ ਹੋਰ ਕਰਾਰਾ ਝਟਕਾ ਦੇਣ ਦੀ ਤਿਆਰੀ 'ਚ ਭਾਰਤ
NEXT STORY