ਸਪੋਰਟਸ ਡੈਸਕ– ਪੀ. ਐੱਮ. ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ’ਚ ਦੂਜੇ ਦੌਰ ਤੋਂ ਬਾਹਰ ਹੋਣ ਦੇ ਬਾਵਜੂਦ ਇਤਿਹਾਸ ਰਚਣ ਵਾਲੀ ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਦੀ ਹੌਸਲਾਆਫ਼ਜ਼ਾਈ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੇ ਯੋਗਦਾਨ ’ਤੇ ਮਾਣ ਹੈ। ਪ੍ਰਧਾਨਮੰਤਰੀ ਮੋਦੀ ਨੇ ਭਵਾਨੀ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਕਿਹਾ, ‘‘ਤੁਸੀਂ ਆਪਣਾ ਸਰਵਸ੍ਰੇਸ਼ਠ ਕੀਤਾ ਤੇ ਇਹੋ ਮਾਇਨੇ ਰੱਖਦਾ ਹੈ।’’ ਉਨ੍ਹਾਂ ਨੇ ਅੱਗੇ ਲਿਖਿਆ, ‘‘ਹਾਰ ਤੇ ਜਿੱਤ ਜ਼ਿੰਦਗੀ ਦਾ ਅੰਗ ਹਨ। ਭਾਰਤ ਨੂੰ ਤੁਹਾਡੇ ਯੋਗਦਾਨ ’ਤੇ ਮਾਣ ਹੈ। ਇਹ ਸਾਡੇ ਨਾਗਰਿਕਾਂ ਲਈ ਪ੍ਰੇਰਣਾਸਰੋਤ ਹੈ।
ਇਹ ਵੀ ਪੜ੍ਹੋ : Tokyo Olympics : ਲਵਲੀਨਾ ਨੇ ਬਾਕਸਿੰਗ ’ਚ ਜਗਾਈ ਤਮਗ਼ੇ ਦੀ ਉਮੀਦ, ਜਿੱਤ ਨਾਲ ਦੂਜੇ ਰਾਊਂਡ ’ਚ ਬਣਾਈ ਜਗ੍ਹਾ
ਇਸ ਤੋਂ ਪਹਿਲਾਂ ਭਵਾਨੀ ਨੇ ਟਵੀਟ ਕੀਤਾ ਸੀ, ‘‘ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਦੂਜਾ ਮੁਕਾਬਲਾ ਜਿੱਤ ਨਾ ਸਕੀ। ਮੈਂ ਮੁਆਫ਼ੀ ਮੰਗਦੀ ਹਾਂ। ਅਗਲੇ ਓਲੰਪਿਕ ’ਚ ਤੁਹਾਡੀਆਂ ਦੁਆਵਾਂ ਦੇ ਨਾਲ ਹੋਰ ਬਿਹਤਰ ਪ੍ਰਦਰਸ਼ਨ ਕਰਾਂਗੀ।’’ ਓਲੰਪਿਕ ਦੇ ਇਤਿਹਾਸ ’ਚ ਤਲਵਾਰਬਾਜ਼ੀ ’ਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਭਵਾਨੀ ਦੇਵੀ ਨੂੰ ਮਹਿਲਾਵਾਂ ਦੀ ਨਿੱਜੀ ਸਾਬਰੇ ਦੇ ਦੂਜੇ ਮੈਚ ’ਚ ਰੀਓ ਓਲੰਪਿਕ ਦੇ ਸੈਮੀਫ਼ਾਈਨਲ ’ਚ ਜਗ੍ਹਾ ਬਣਾਉਣ ਵਾਲੀ ਬਰੂਨੇਟ ਤੋਂ 7-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਟਿਊਨੀਸ਼ੀਆ ਦੀ ਨਾਦੀਆ ਬੇਨ ਅਜੀਜ਼ੀ ਨੂੰ 15-3 ਨਾਲ ਹਰਾ ਕੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ।ਕੁਮੈਂਟ ਕਰਕੇ ਦਿਓ ਜਵਾਬ।
Tokyo Olympics : ਲਵਲੀਨਾ ਨੇ ਬਾਕਸਿੰਗ ’ਚ ਜਗਾਈ ਤਮਗ਼ੇ ਦੀ ਉਮੀਦ, ਜਿੱਤ ਨਾਲ ਦੂਜੇ ਰਾਊਂਡ ’ਚ ਬਣਾਈ ਜਗ੍ਹਾ
NEXT STORY