ਨਵੀਂ ਦਿੱਲੀ- ਮਹੇਸ਼ ਭੂਪਤੀ ਨੇ ਕਿਹਾ ਕਿ ਉਹ ਅਜੇ ਵੀ ਭਾਰਤ ਦੀ ਡੇਵਿਸ ਕੱਪ ਟੀਮ ਦਾ ਕਪਤਾਨ ਹੈ ਅਤੇ ਪਾਕਿਸਤਾਨ ਖਿਲਾਫ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਲਈ ਉਪਲੱਬਧ ਹੈ । ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ ਭੂਪਤੀ ਦੀ ਜਗ੍ਹਾ ਰੋਹਿਤ ਰਾਜਪਾਲ ਨੂੰ ਗੈਰ ਖਿਡਾਰੀ ਕਪਤਾਨ ਚੁਣਿਆ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਟੈਨਿਸ ਮਹਾਸੰਘ ਨੇ ਡੇਵਿਸ ਕੱਪ ਮੁਕਾਬਲਾ ਇਸਲਾਮਾਬਾਦ ਦੀ ਜਗ੍ਹਾ ਕਿਸੇ ਹੋਰ ਸਥਾਨ 'ਤੇ ਕਰਵਾਉਣ ਦਾ ਫੈਸਲਾ ਕੀਤਾ। ਭੂਪਤੀ ਅਤੇ ਰੋਹਨ ਬੋਪੰਨਾ ਸਮੇਤ 6 ਖਿਡਾਰੀਆਂ ਨੇ ਸੁਰੱਖਿਆ ਕਾਰਣਾਂ ਦਾ ਹਵਾਲਾ ਦੇ ਕੇ ਪਾਕਿਸਤਾਨ ਦੌਰੇ ਤੋਂ ਨਾਂ ਵਾਪਸ ਲੈ ਲਿਆ ਸੀ । ਭੂਪਤੀ ਨੇ ਕਿਹਾ ਕਿ ਏ. ਆਈ. ਟੀ. ਏ. ਨੇ ਉਸ ਨੂੰ ਦੱਸਿਆ ਕਿ ਪਾਕਿਸਤਾਨ ਜਾਣ 'ਚ ਅਸਮਰਥਤਾ ਜਤਾਉਣ ਕਾਰਣ ਉਸ ਨੂੰ ਗੈਰ ਖਿਡਾਰੀ ਕਪਤਾਨ ਅਹੁਦੇ ਤੋਂ ਹਟਾ ਕੇ ਰਾਜਪਾਲ ਨੂੰ ਨਿਯੁਕਤ ਕੀਤਾ ਗਿਆ ਹੈ।
ਸੀਰੀਜ਼ 'ਚ ਬਰਾਬਰੀ ਲਈ ਉਤਰੇਗੀ ਟੀਮ ਇੰਡੀਆ
NEXT STORY