ਜਲੰਧਰ— ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਜਿਸ ਨੂਪੁਰ ਨਾਗਰ ਨਾਲ ਵਿਆਹ ਕੀਤਾ ਹੈ, ਉਸ ਨੂੰ ਉਹ ਬਚਪਨ ਤੋਂ ਹੀ ਪਿਆਰ ਕਰਦਾ ਸੀ। ਦਰਅਸਲ, ਭੁਵੀ ਦੇ ਪਿਤਾ ਕਿਰਨਪਾਲ ਸਿੰਘ ਤੇ ਨੂਪੁਰ ਦੇ ਪਿਤਾ ਯਸ਼ਪਾਲ ਸਿੰਘ ਨਾਗਰ ਯੂ. ਪੀ. ਪੁਲਸ 'ਚ ਇਕੱਠੇ ਰਹੇ ਹਨ। ਅਜਿਹੀ ਸਥਿਤੀ 'ਚ ਦੋਵਾਂ ਪਰਿਵਾਰਾਂ ਦਾ ਇਕ-ਦੂਜੇ ਦੇ ਘਰ 'ਚ ਆਉਣਾ-ਜਾਣਾ ਲੱਗਾ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਯਸ਼ਪਾਲ ਨਾਗਰ ਆਪਣਾ ਨਵਾਂ ਘਰ ਬਣਵਾ ਰਿਹਾ ਸੀ, ਉਦੋਂ ਉਹ ਆਪਣੇ ਪਰਿਵਾਰ ਨਾਲ ਕਿਰਨਪਾਲ ਦੇ ਘਰ 'ਚ ਹੀ ਰਹਿ ਰਿਹਾ ਸੀ। ਇਸ ਦੌਰਾਨ ਭੁਵੀ ਤੇ ਨੂਪੁਰ ਨੂੰ ਇਕ-ਦੂਜੇ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ, ਹਾਲਾਂਕਿ ਭੁਵਨੇਸ਼ਵਰ ਨੇ ਕਦੇ ਆਪਣੇ ਰਿਸ਼ਤੇ ਬਾਰੇ ਖੁਲਾਸਾ ਨਹੀਂ ਕੀਤਾ।
ਡੋਪਿੰਗ ਮਾਮਲਾ ਸਾਬਤ ਹੁੰਦੈ ਤਾਂ ਬਹੁਤ ਨਿਰਾਸ਼ਾਜਨਕ : IOC
NEXT STORY