ਨਵੀਂ ਦਿੱਲੀ : ਭਾਰਤ ਦੇ ਸਾਬਕਾ ਆਫ਼-ਸਪਿਨਰ ਰਵੀਚੰਦਰਨ ਅਸ਼ਵਿਨ ਦਾ ਮੰਨਣਾ ਹੈ ਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਚਾਰ ਸਾਲ ਬਾਅਦ ਭਾਰਤੀ ਟੀ-20 ਟੀਮ ਵਿੱਚ ਵਾਪਸੀ ਉਨ੍ਹਾਂ ਦੇ ਨਿਰੰਤਰ ਵਧੀਆ ਪ੍ਰਦਰਸ਼ਨ ਦਾ ਇਨਾਮ ਹੈ। ਨਿਊਜ਼ੀਲੈਂਡ ਵਿਰੁੱਧ ਆਗਾਮੀ 5 ਮੈਚਾਂ ਦੀ ਟੀ-20 ਲੜੀ ਲਈ ਚੁਣੇ ਗਏ ਭੁਵਨੇਸ਼ਵਰ ਬਾਰੇ ਅਸ਼ਵਿਨ ਨੇ ਆਪਣੇ ਯੂ-ਟਿਊਬ ਚੈਨਲ 'ਤੇ ਕਿਹਾ ਕਿ ਆਈ.ਪੀ.ਐੱਲ. 'ਚ ਆਰ.ਸੀ.ਬੀ. (RCB) ਲਈ ਖੇਡਦਿਆਂ ਭੁਵਨੇਸ਼ਵਰ ਨੇ ਵਾਪਸੀ ਦੀ ਚਿੰਤਾ ਕਰਨ ਦੀ ਬਜਾਏ ਨਵੀਂ ਗੇਂਦ ਨਾਲ ਵਧੀਆ ਗੇਂਦਬਾਜ਼ੀ ਕਰਨ 'ਤੇ ਧਿਆਨ ਦਿੱਤਾ।
ਇਸ ਤੋਂ ਇਲਾਵਾ, ਮੁਹੰਮਦ ਸ਼ੰਮੀ ਬਾਰੇ ਅਸ਼ਵਿਨ ਨੇ ਕਿਹਾ ਕਿ ਜੇਕਰ ਕੋਈ ਖਿਡਾਰੀ ਸਖ਼ਤ ਮਿਹਨਤ ਕਰਨ ਲਈ ਤਿਆਰ ਹੈ, ਤਾਂ ਉਸ ਦੀ ਵਾਪਸੀ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਜਸਪ੍ਰੀਤ ਬੁਮਰਾਹ ਅਤੇ ਵਿਰਾਟ ਕੋਹਲੀ ਨਾਲ ਆਪਣੇ ਸਬੰਧਾਂ 'ਤੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਬੁਮਰਾਹ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਾਕੀਆ ਹੈ, ਜਦਕਿ ਕੋਹਲੀ ਨਾਲ ਕਪਤਾਨੀ ਛੱਡਣ ਤੋਂ ਬਾਅਦ ਸਬੰਧ ਹੋਰ ਬਿਹਤਰ ਹੋਏ। ਅਸ਼ਵਿਨ ਨੇ 2027 ਵਨਡੇ ਵਿਸ਼ਵ ਕੱਪ ਵਿੱਚ ਭਾਰਤ ਨੂੰ ਦਾਅਵੇਦਾਰ ਦੱਸਦਿਆਂ ਦੱਖਣੀ ਅਫ਼ਰੀਕਾ ਨੂੰ ਘਰੇਲੂ ਸਥਿਤੀਆਂ ਵਿੱਚ ਮਜ਼ਬੂਤ ਚੁਣੌਤੀ ਮੰਨਿਆ।
ਏਸ਼ੀਆਈ ਖੇਡਾਂ : ਨੀਰੂ ਧਾਂਡਾ ਨੇ ਆਪਣੇ ਤਿੰਨੇ ਮੈਡਲ ਭਾਰਤੀ ਸੈਨਾ ਨੂੰ ਕੀਤੇ ਸਮਰਪਿਤ
NEXT STORY